ਦੂਜੀ ਬ੍ਰਾਂਚ ਦੇ ਸਕਿਓਰਿਟੀ ਗਾਰਡਾਂ ਦੀ ਮੁਸਤੈਦੀ ਕਾਰਨ ਏ.ਟੀ.ਐੱਮ 'ਚ ਚੋਰੀ ਕਰਨ ਆਏ ਚੋਰ ਗਿਰੋਹ ਦੀ ਕੋਸ਼ਿਸ਼ ਨਾਕਾਮ

08/16/2022 10:55:55 AM

ਭਵਾਨੀਗੜ੍ਹ(ਕਾਂਸਲ, ਵਿਕਾਸ) : ਸਥਾਨਕ ਇਲਾਕੇ ’ਚ ਸਰਗਰਮ ਚੋਰ ਗਿਰੋਹ ਦੇ ਮੈਂਬਰਾਂ ਵੱਲੋਂ ਬੀਤੀ ਰਾਤ ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਵਿਖੇ ਸਥਿਤ ਜੈਸ ਬੈਂਕ ਦੇ ਏ.ਟੀ.ਐੱਮ ਨੂੰ ਤੋੜ ਕੇ ਉਸ 'ਚੋਂ ਨਗਦੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਚੋਰ ਗਿਰੋਹ ਦੇ ਮੈਂਬਰਾਂ ਵੱਲੋਂ ਜਦੋਂ ਸਥਾਨਕ ਅਨਾਜ਼ ਮੰਡੀ ਵਿਖੇ ਸਥਿਤ ਜੈਸ ਬੈਂਕ ਦੇ ਏ.ਟੀ.ਐਮ ’ਚੋਂ ਨਗਦੀ ਚੋਰੀ ਕਰਨ ਲਈ ਏ.ਟੀ.ਐੱਮ ਦੀ ਭੰਨ ਤੋੜ ਕੀਤੀ ਜਾ ਰਹੀ ਸੀ ਤਾਂ,  ਇਸ ਬੈਂਕ ਦੇ ਨਾਲ ਲਗਦੀਆਂ ਦੋ ਹੋਰ ਨਿੱਜੀ ਬੈਂਕਾਂ ਦੀਆਂ ਬ੍ਰਾਂਚ ਦੇ ਏ.ਟੀ.ਐਮਾਂ ’ਚ ਤਾਇਨਾਤ ਸਕਿਓਰਿਟੀ ਗਾਰਡਾਂ ਨੂੰ ਇਸ ਦੀ ਭਿਣਕ ਲਗ ਗਈ।

PunjabKesari

ਇਹ ਵੀ ਪੜ੍ਹੋ- ਲਾਲ ਕਿਲ੍ਹਾ ਹਿੰਸਾ ਦੀ ਵੀਡੀਓ ’ਤੇ ਪਹਿਲੀ ਵਾਰ ਬੋਲੇ ਟ੍ਰਾਂਸਪੋਰਟ ਮੰਤਰੀ, ਦਿੱਤਾ ਵੱਡਾ ਬਿਆਨ

ਜਿਸ ਤੋਂ ਬਾਅਦ ਉਕਤ ਸਕਿਓਰਿਟੀ ਗਾਰਡ ਆਵਾਜ਼ ਸੁਣ ਕੇ ਬਾਹਰ ਆਏ ਤਾਂ ਚੋਰ ਏ.ਟੀ.ਐੱਮ. ਦੀ ਭੰਨਤੋੜ ਕਰ ਰਹੇ ਸੀ। ਸਕਿਓਰਿਟੀ ਗਾਰਡਸ ਨੂੰ ਦੇਖਦਿਆਂ ਸਾਰ ਹੀ ਚੋਰ ਉੱਥੋਂ ਫ਼ਰਾਰ ਹੋ ਗਏ ਪਰ ਉਕਤ ਸਕਿਓਰਿਟੀ ਗਾਰਡਾਂ ਦੀ ਮੁਸਤੈਦੀ ਕਾਰਨ  ਏ.ਟੀ.ਐੱਮ ’ਚੋਂ ਨਗਦੀ ਚੋਰੀ ਹੋਣ ਤੋਂ ਬਚਾਅ ਹੋ ਗਿਆ। ਚੋਰਾਂ ਨੇ ਏ.ਟੀ.ਐੱਮ ਮਸ਼ੀਨ ਦੀ ਭੰਨ ਤੋੜ ਕਰਨ ਤੋਂ ਪਹਿਲਾਂ ਕੈਬਨ ਅੰਦਰ ਲੱਗੇ ਦੋਵੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਦਿਸ਼ਾ ਬਦਲ ਦਿੱਤੀ ਸੀ। ਸਕਿਓਰਿਟੀ ਗਾਰਡਾਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਆਏ ਦੋ ਵਿਅਕਤੀਆਂ ’ਚੋਂ ਇਕ ਨੇ ਆਪਣਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਇਸ ਸਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖਗੋਲਿਆ ਜਾ ਰਿਹਾ ਹੈ ਤੇ ਜਲਦ ਹੀ ਇਨ੍ਹਾਂ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News