ਬਰਨਾਲਾ ''ਚ ਬੱਚਿਆਂ ਨਾਲ ਭਰੀ ਸਕੂਲ ਬੱਸ ’ਤੇ ਹਮਲਾ ਕਰਨ ਵਾਲੇ ਗ੍ਰਿਫ਼ਤਾਰ

08/19/2022 5:01:05 PM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਬੀਤੇ ਦਿਨੀਂ ਏਅਰਫੋਰਸ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ’ਤੇ ਹਮਲਾ ਕਰ ਕੇ ਬੱਸ ਦੇ ਸ਼ੀਸ਼ੇ ਭੰਨਣ ਵਾਲੇ ਕਥਿਤ ਹਮਲਾਵਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੀ 16 ਅਗਸਤ ਨੂੰ ਸਕੂਲ ਵੈਨ ਡਰਾਈਵਰ ਲਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਏਅਰਫੋਰਸ ਰੋਡ ਬਰਨਾਲਾ ’ਤੇ ਹੋਏ ਹਮਲੇ ਸੰਬੰਧੀ ਬਿਆਨ ਦਰਜ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਸੰਗਰੂਰ : ਸ਼ੱਕੀ ਹਾਲਾਤ ’ਚ ਲਾਪਤਾ ਹੋਈਆਂ ਅੱਠਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ, ਫੈਲੀ ਸਨਸਨੀ

ਉਨ੍ਹਾਂ ਕਿਹਾ ਡਰਾਈਵਰ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਵੇਲੇ ਕਰੀਬ ਦੋ ਵਜੇ ਸਕੂਲ ’ਚ ਛੁੱਟੀ ਹੋਣ ’ਤੇ ਬੱਚਿਆਂ ਨੂੰ ਆਪੋ- ਆਪਣੀ ਬੱਸ ’ਚ ਛੱਡਣ ਲਈ ਜਾ ਰਿਹਾ ਸੀ ਤਾਂ ਗੋਬਿੰਦ ਸਿੰਘ ਉਰਫ ਗੈਰੀ, ਅਜੇ ਕੁਮਾਰ, ਗੁਰਪ੍ਰੀਤ ਸਿੰਘ ਵਾਸੀ ਸੰਘੇੜਾ ਅਤੇ ਦੋ ਨਾਮਾਲੂਮ ਨੌਜਵਾਨ ਜੋ ਮੋਟਰਸਾਈਕਲਾਂ ’ਤੇ ਸਵਾਰ ਸਨ ਅਤੇ ਜਿਨ੍ਹਾਂ ਪਾਸ ਕਿਰਚਾਂ ਵਗੈਰਾ ਸਨ ਨੇ ਸਕੂਲ ਬੱਸ ਨੂੰ ਘੇਰ ਕੇ ਉਨ੍ਹਾਂ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਅਤੇ ਡਰਾਈਵਰ ਲਖਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਸੀ। ਉਨ੍ਹਾਂ ਦੱਸਿਆ ਦੌਰਾਨੇ ਤਫਤੀਸ਼ ਦੋਸ਼ੀਆਨ ਗੋਬਿੰਦ ਸਿੰਘ ਹਰਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਵਾਸੀਅਨ ਸੰਘੇੜਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕਰਵਾਏ ਗਏ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News