ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੀਆ 2 ਟਰੈਕਟਰ ਟਰਾਲੀਆਂ ਦੀ ਟੱਕਰ ’ਚ 10 ਜ਼ਖ਼ਮੀ

04/13/2021 4:29:25 PM

ਚੱਬੇਵਾਲ (ਗੁਰਮੀਤ):  ਹੁਸ਼ਿਆਰਪੁਰ–ਚੰਡੀਗੜ੍ਹ ਮੁੱਖ ਮਾਰਗ ’ਤੇ ਅੱਡਾ ਚੱਬੇਵਾਲ ਨੇੜੇ ਦੋ ਟਰੈਕਟਰ ਟਰਾਲੀਆਂ ਦੀ ਆਪਸੀ ਟੱਕਰ ਹੋਣ ਨਾਲ ਔਰਤਾਂ ਤੇ ਬੱਚਿਆਂ ਸਮੇਤ 10 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਲਗਭਗ 2.30 ਕੁ ਵਜੇ ਅੱਡਾ ਚੱਬੇਵਾਲ ਨੇੜੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਗਤ ਲੈ ਕੇ ਵਾਪਸ ਆ ਰਹੀਆਂ ਤੇਜ਼ ਰਫ਼ਤਾਰ ਦੋ ਟਰੈਕਟਰ ਟਰਾਲੀਆਂ ਦੀ ਇੱਕ ਦੂਸਰੇ ਟਰੈਕਟਰ ਨੂੰ ੳਵਰਟੇਕ ਕਰਦੇ ਸਮੇ ਹਾਦਸਾ ਵਾਪਰ ਗਿਆ, ਜਿਸ ਦੇ ਸਿੱਟੇ ਵਜੋਂ ਬਿਨਾਂ ਨੰਬਰੀ ਮਹਿੰਦਰਾ ਟਰੈਕਟਰ ਜੋ ਕਿ ਪਿੰਡ ਗੱਦਰਜਾਦਾ ਤਹਿਸੀਲ ਮਹਿਤਾ ਜ਼ਿਲ੍ਹਾ ਅੰਮਿ੍ਰਤਸਰ, ਜਿਸ ’ਚ ਲਗਭਗ 45 ਕੁ ਸੰਗਤਾਂ ਸਵਾਰ ਸਨ, ਬੇਕਾਬੂ ਹੋ ਕੇ ਡੂੰਘੀ ਖੇਤਾਨ ਵਿੱਚ ਪਲਟ ਗਿਆ ਅਤੇ ਇਸ ਨੂੰ ੳਵਰਟੇਕ ਕਰਦੇ ਬਿਨਾਂ ਨੰਬਰੀ ਸਵਰਾਜ ਟਰੈਕਟਰ ਜੋ ਕਿ ਪਿੰਡ ਧੌਲਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀਆਂ 25 ਕੁ ਸੰਗਤਾਂ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਿੰਡ ਪਰਤ ਰਿਹਾ ਸੀ ਕਿ ਬੇਕਾਬੂ ਹੋ ਕੇ ਸੜਕ ਕਿਨਾਰੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਿਆ।

ਜਿਸ ਦੇ ਸਿੱਟੇ ਵਜੋਂ ਚਾਲਕ ਮਨਪ੍ਰੀਤ ਸਿੰਘ ਪੱਤਰ ਕੁਲਦੀਪ ਸਿੰਘ, ਰਾਜਨ, ਦਿਲਬਾਗ ਸਿੰਘ ਪੱਤਰ ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਲਖਵਿੰਦਰ ਸਿੰਘ ਪੁੱਤਰ ਨਰੰਗ ਸਿੰਘ ਆਦਿ ਸਮੇਤ ਔਰਤਾ ਤੇ ਬੱਚਿਆਂ ਨੂੰ ਸੱਟਾ ਚੋਟਾ ਲੱਗੀਆ। ਇਨ੍ਹਾਂ ਜਖ਼ਮੀਆਂ ਨੂੰ ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਮੱਦਦ ਨਾਲ ਦੋ 108 ਐਬੂਲੇਂਸਾਂ ਰਾਹੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਮੌਕੇ ’ਤੇ ਪੁਹੰਚੇ ਥਾਣਾ ਚੱਬੇਵਾਲ ਦੇ ਏ. ਐਸ.ਆਈ ਗੁਰਚੈਨ ਸਿੰਘ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News