ਅਠਵਾਲ ਨੇ ਜ਼ਿਲਾ ਕਾਰਜਕਾਰਨੀ ’ਚ ਕੀਤੀਆਂ ਨਵੀਆਂ ਨਿਯੁਕਤੀਆਂ

01/20/2019 1:18:25 PM

ਰੋਪੜ (ਦਲਜੀਤ)-ਜ਼ਿਲਾ ਰੂਪਨਗਰ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਵਲੋਂ ਜ਼ਿਲੇ ਦੇ ਸਾਰੇ ਮੰਡਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਅੱਜ ਹਰ ਇਕ ਮੰਡਲ ਦੇ ਮੁਖੀਆਂ ਦੀ ਨਿਯੁਕਤੀ ਕੀਤੀ ਗਈ। ਅਠਵਾਲ ਨੇ ਮੋਰਚੇ ਦੇ ਨਵ-ਨਿਯੁਕਤ ਪ੍ਰਧਾਨਾਂ ਨੂੰ ਕਿਹਾ ਕਿ ਉਹ ਹਰ ਇਕ ਮੋਰਚੇ ਦੀ ਟੀਮ ਦਾ ਗਠਨ 25-01-2019 ਤੋਂ ਪਹਿਲਾਂ ਕਰ ਲੈਣ ਤਾਂ ਜੋ ਮੋਰਚਿਆਂ ਦੀ ਕਾਰਜਕਰਨੀ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦਾ ਕੰਮ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਮੰਡਲ ਅਤੇ ਮੋਰਚਿਆਂ ਦੇ ਮੁਖੀਆਂ ਦੀਆਂ ਕੀਤੀਆਂ ਨਿਯੁਕਤੀਆਂ ’ਚ ਚੰਦਰ ਬਜਾਜ ਮੀਤ ਪ੍ਰਧਾਨ ਨੂੰ ਸ੍ਰੀ ਅਨੰਦਪੁਰ ਸਾਹਿਬ ਦਿਹਾਤੀ ਮੰਡਲ (ਭਨੂਪਲੀ), ਮੀਤ ਪ੍ਰਧਾਨ ਨਰੇਸ਼ ਚਾਵਲਾ, ਨੰਗਲ ਦਿਹਾਤੀ ਮੰਡਲ (ਗੋਹਲਣੀ) ਮੀਤ ਪ੍ਰਧਾਨ ਕੇ.ਕੇ.ਬੇਦੀ ਨੂੰ ਮੁਖੀ ਮੰਡਲ ਨੰਗਲ ਸ਼ਹਿਰੀ ਅਤੇ ਸ੍ਰੀ ਕੀਰਤਪੁਰ ਸਾਹਿਬ, ਮੀਤ ਪ੍ਰਧਾਨ ਮਨੋਜ ਭੱਲਾ ਨੂੰ ਮੁਖੀ ਮੰਡਲ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ, ਰਵਨੀਤ ਸਿੰਘ ਖ਼ਟਡ਼ਾ ਨੂੰ ਮੁਖੀ ਮੰਡਲ ਰੂਪਨਗਰ, ਰਾਕੇਸ਼ ਕੋਸ਼ਿਕ ਨੂੰ ਮੁਖੀ ਮੰਡਲ ਨੂਰਪੁਰ ਬੇਦੀ, ਹਰਮਿੰਦਰ ਪਾਲ ਸਿੰਘ ਵਾਲੀਆ ਨੂੰ ਮੁਖੀ ਝੱਜ ਮੰਡਲ, ਐਡਵੋਕੇਟ ਮਨੀਸ਼ ਅਹੂਜਾ ਨੂੰ ਮੁਖੀ ਮੰਡਲ ਮੋਰਿੰਡਾ ਅਤੇ ਸੰਜੀਵ ਸੂਦ ਨੂੰ ਮੁਖੀ ਮੰਡਲ ਸ੍ਰੀ ਚਮਕੌਰ ਸਾਹਿਬ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੋਰਚਿਆਂ ਦੇ ਮੁਖੀਆਂ ਦੀਆਂ ਨਿਯੁਕਤੀਆਂ ਵਿਚ ਰਚਨਾ ਲਾਂਬਾ ਨੂੰ ਮੁਖੀ ਮਹਿਲਾ ਮੋਰਚਾ, ਰਵਨੀਤ ਸਿੰਘ ਖ਼ਟਡ਼ਾ ਨੂੰ ਮੁਖੀ ਯੁਵਾ ਮੋਰਚਾ, ਰਣਜੀਤ ਸਿੰਘ ਲੱਕੀ ਨੂੰ ਮੁਖੀ ਐੱਸ. ਸੀ. ਮੋਰਚਾ, ਅਮਨਦੀਪ ਸੰਜੂ ਨੂੰ ਮੁਖੀ ਕਿਸਾਨ ਮੋਰਚਾ, ਐੱਨ. ਕੇ. ਸ਼ਰਮਾ ਨੂੰ ਮੁਖੀ ਘੱਟ ਗਿਣਤੀ ਮੋਰਚਾ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੂਰੇ ਜ਼ਿਲੇ ਨੂੰ ਦੋ ਜ਼ੋਨਲਾਂ ’ਚ ਵੰਡਿਆ ਗਿਆ ਹੈ। ਜਿਸ ’ਚ ਜ਼ੋਨਲ ਮੁਖੀ ਰਮਨ ਜਿੰਦਲ (ਜਨਰਲ ਸਕੱਤਰ) ਨੂੰ ਮੰਡਲ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਸ਼ਹਿਰੀ), ਸ੍ਰੀ ਅਨੰਦਪੁਰ ਸਾਹਿਬ (ਦਿਹਾਤੀ ਭਨੂਪਲੀ), ਨੰਗਲ (ਸ਼ਹਿਰੀ), ਨੰਗਲ ਦਿਹਾਤੀ (ਗੋਹਲਣੀ) ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਦੂਸਰੇ ਜ਼ੋਨਲ ’ਚ ਮੁਕੇਸ਼ ਕੁਮਾਰ ਨੱਢਾ (ਜਨਰਲ ਸਕੱਤਰ) ਨੂੰ ਮੰਡਲ ਨੂਰਪੁਰ ਬੇਦੀ, ਝੱਜ, ਰੂਪਨਗਰ, ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਮੰਡਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕੇ.ਕੇੇ. ਬੇਦੀ ਨੂੰ ਇੰਚਾਰਜ ਸ਼ਕਤੀ ਕੇਂਦਰ ਅਤੇ ਬੂਥ ਕਮੇਟੀਆਂ, ਸਹਿ-ਇੰਚਾਰਜ ਕੇਹਰ ਨੂੰ ਨਿਯੁਕਤ ਕੀਤਾ ਗਿਆ ਹੈ।