ਦੋਆਬਾ ਕਾਲਜ ਛੋਕਰਾਂ ਵਿਖੇ ਪਲੇਸਮੈਂਟ ਡਰਾਈਵ ਕਰਵਾਈ

01/16/2019 5:34:38 PM

ਰੋਪੜ (ਪ੍ਰਭਾਕਰ) - ਦੋਆਬਾ ਗਰੁੱਪ ਆਫ ਕਾਲਜ ਕੈਂਪਸ ਤਿੰਨ ਛੋਕਰਾਂ ਵਿਖੇ ਪਲੇਸਮੈਂਟ ਡ੍ਰਾਇਵ ਕਰਵਾਈ ਗਈ। ਇਸਦੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਇਸ ਪਲੇਮੈਂਟ ਡ੍ਰਾਇਵ ਵਿਚ ਬੀ.ਟੈੱਕ. (ਐੱਮ.ਈ.) ਦੇ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪਲੇਸਮੈਂਟ ਡ੍ਰਾਇਵ ਦੇ ਕੋ-ਆਰਡੀਨੇਟਰ ਪ੍ਰੋ. ਨਾਨਕ ਸ਼ਰਨ ਸਿੰਘ ਤੇ ਅਭਿਨਵ ਸਰਦ ਸੀ। ਇਸ ਵਿਚ 3 ਰਾਊਂਡ ਕਰਵਾਏ ਗਏ। ਪਹਿਲਾ ਰਾਉਂਡ ਇੰਟਰਵਿਯੂ, ਦੂਜੇ ਰਾਉਂਡ ਵਿਚ ਲਿਸਨਿੰਗ ਟੈਸਟ ਅਤੇ ਤੀਜੇ ਰਾਉਂਡ ਵਿਚ 30 ਵਿਦਿਆਰਥੀਆਂ ’ਚੋਂ ਸਿਰਫ 5 ਵਿਦਿਆਰਥੀ ਚੁਣੇ ਗਏ । ਇਨ੍ਹਾਂ 5 ਵਿਦਿਆਰਥੀਆਂ ਦੇ ਨਾਂ ਹਨ ਅਰਸ਼ਦੀਪ, ਹਰਪ੍ਰੀਤ ਸਿੰਘ, ਲਾਲ ਚੰਦ, ਮਨਜੀਤ, ਮੇਰੋਜ਼ ਅਨਸਾਰੀ । ਇਨ੍ਹਾਂ ਵਿਦਿਆਰਥੀਆਂ ਨੂੰ ਗੁਡ਼ਗਾਓਂ ਦੀ ਇਕ ਕੰਪਨੀ ਵਲੋਂ ਸਲੈਕਟ ਕੀਤਾ ਗਿਆ ਜਿਨ੍ਹਾਂ ਦੀ ਜੁਆਇਨਿੰਗ 8ਵੇਂ ਸਮੈਸਟਰ ਦੇ ਆਖਰੀ ਪਡ਼ਾਅ ਵਿਚ ਕੀਤੀ ਜਾਵੇਗੀ। ਡਾ. ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵਲੋਂ ਦੋਆਬਾ ਕਾਲਜ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਪਲੇਸਮੈਂਟ ਡ੍ਰਾਇਵ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਕ੍ਰੈਡਿਟ ਮਿਹਨਤੀ ਸਟਾਫ ਤੇ ਮਾਤਾ ਪਿਤਾ ਦੀਆਂ ਦੁਆਵਾਂ ਨੂੰ ਦਿੱਤਾ। ਟਰੱਸਟੀ ਗੁਰਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਡਾ. ਰਾਜੇਸ਼ਵਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।