ਹਡ਼੍ਹ ਪੀਡ਼ਤ ਕਿਸਾਨਾਂ ਦੇ ਮੁਆਵਜ਼ੇ ਲਈ ਸੀ.ਪੀ.ਆਈ.(ਐੱਮ) ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ

08/30/2019 4:14:10 PM

ਨਵਾਂਸ਼ਹਿਰ (ਤ੍ਰਿਪਾਠੀ)— ਸੀ.ਪੀ.ਆਈ.(ਐੱਮ) ਦੇ ਇਕ ਵਫਦ ਨੇ ਹਡ਼੍ਹ ਪੀਡ਼ਤ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਸਬੰਧੀ ਅੱਜ ਜ਼ਿਲਾ ਪ੍ਰਸ਼ਾਸਨ ਦੀ ਮਾਰਫਤ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜਿਆ।ਵਫਦ ਦੀ ਅਗਵਾਈ ਕਰ ਰਹੇ ਬਲਵੀਰ ਜਾਡਲਾ ਨੇ ਹਡ਼੍ਹ ਪੀਡ਼ਤ ਕਿਸਾਨਾਂ ਅਤੇ ਲੋਕਾਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਪੀਡ਼ਤ ਪਰਿਵਾਰਾਂ ਨੂੰ ਪ੍ਰਤੀ ਏਕਡ਼ 50-50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਭੂਮੀ ਅਾਬਾਦਕਾਰੀਆਂ ਨੂੰ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇ, ਨਸ਼ਟ ਹੋਏ ਘਰ, ਪਸ਼ੂ, ਮਸ਼ੀਨਰੀ ਅਤੇ ਹੋਰ ਸਾਮਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ, ਖੇਤ ਮਜ਼ਦੂਰਾਂ ਅਤੇ ਹੋਰ ਪੇਂਡੂ ਮਜ਼ਦੂਰਾਂ ਨੂੰ ਘੱਟ ਤੋਂ ਘੱਟ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਹਡ਼੍ਹ ਰਾਹਤ ਸਹਾਇਤਾ ਦਿੱਤੀ ਜਾਵੇ, ਹਡ਼੍ਹ ਪੀਡ਼ਤ ਕਿਸਾਨਾਂ ਅਤੇ ਲੋਕਾਂ ਦੇ ਕਰਜ਼ੇ ਦੀ ਵਸੂਲੀ ਨੂੰ ਅੱਗੇ ਪਾਇਆ ਜਾਵੇ, ਕੇਂਦਰ ਸਰਕਾਰ ਵੱਲੋਂ ਹਡ਼੍ਹ ਪੀਡ਼ਤ ਸੂਬਿਆਂ ਦੀ ਸੂਚੀ ਵਿਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਜਾਵੇ, ਸਕੂਲਾਂ, ਆਂਗਣਵਾਡ਼ੀ, ਸਿਹਤ ਕੇਂਦਰਾਂ, ਧਰਮਸ਼ਾਲਾ ਅਤੇ ਹੋਰ ਜਨਤਕ ਵਿਭਾਗਾਂ ਦੇ ਭਵਨਾਂ ਵੱਲ ਉਚੇਚੇ ਤੌਰ ’ਤੇ ਧਿਆਨ ਦੇ ਕੇ ਉਨ੍ਹਾਂ ਦੀ ਸੇਵਾ ਨੂੰ ਸ਼ੁਰੂ ਕੀਤਾ ਜਾਵੇ ਅਤੇ ਹਡ਼੍ਹ ਕਾਰਣ ਜਿਨ੍ਹਾਂ ਪਰਿਵਾਰਾਂ ਦੇ ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਵਾਰਿਸਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਇਸ ਮੌਕੇ ਕਾ. ਚਰਨਜੀਤ ਦੌਲਤਪੁਰ, ਨਿਰਮਲ ਸਿੰਘ ਜੁਲਾਹਮਾਜਰਾ, ਸਰਾਧੂ ਰਾਮ ਤਾਜੋਵਾਲ, ਜੈ ਰਾਮ, ਹਰਮੇਸ਼ ਕੁਮਾਰ, ਮਹਿੰਦਰ ਸਿੰਘ, ਮੋਹਨ ਸਿੰਘ, ਗੁਰਬਖ਼ਸ਼ ਰਾਮ, ਹਰਦਿਆਲ ਸਿੰਘ, ਜਗਤਾਰ ਸਿੰਘ ਆਦਿ ਮੌਜੂਦ ਸਨ।


Shyna

Content Editor

Related News