ਟਰਾਲਾ ਅਤੇ ਕਾਰ ਦੀ ਟੱਕਰ, ਪਤੀ-ਪਤਨੀ ਦੀ ਮੌਤ

02/21/2020 5:50:59 PM

ਜਾਡਲਾ (ਜਸਵਿੰਦਰ ਔਜਲਾ): ਨਵਾਂਸ਼ਹਿਰ-ਚੰਡੀਗੜ੍ਹ ਸੜਕ ਪਿੰਡ ਲੰਗੜੋਆ ਬਾਈਪਾਸ 'ਤੇ ਬੀਤੀ ਰਾਤ ਟਰਾਲਾ ਅਤੇ ਕਾਰ ਦੀ ਹੋਈ ਸਾਹਮਣੋ-ਸਾਹਮਣੇ ਟੱਕਰ 'ਚ ਪਤੀ-ਪਤਨੀ ਦੀ ਮੌਤ ਅਤੇ ਉਨ੍ਹਾਂ ਦੇ 2 ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਸੱਜਣ ਸੂਰੀ ਪੁੱਤਰ ਨਰਿੰਦਰਨਾਥ ਸਿੰਘ, ਸੀਮਾ ਸੂਰੀ ਪਤਨੀ ਸੱਜਣ ਸੂਰੀ ਆਪਣੇ 2 ਬੱਚਿਆਂ ਨਾਲ ਆਪਣੀ ਕਾਰ ਨੰਬਰ ਰਾਹੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਉਹ ਉਕਤ ਸਥਾਨ 'ਤੇ ਆਏ ਤਾਂ ਲੰਗੜੋਆ ਪਾਸੇ ਤੋਂ ਆ ਰਹੇ ਇਕ ਟਰਾਲੇ ਜੋ ਨਵੇਂ ਟਰੈਕਟਰਾਂ ਨਾਲ ਲੱਦਿਆ ਸੀ ਨਾਲ ਸਿੱਧੀ ਟੱਕਰ ਹੋ ਗਈ।

ਉਨ੍ਹਾਂ ਦੀ ਕਾਰ ਟਰਾਲੇ ਦੇ ਥੱਲੇ ਜਾ ਫਸੀ। ਟੱਕਰ ਹੋਣ ਤੋਂ ਬਾਅਦ ਲੋਕ ਪੁਲਸ ਦੇ ਸਹਿਯੋਗ ਨਾਲੇ ਜ਼ਖਮੀਆਂ ਨੂੰ ਹਸਪਤਾਲ ਲਿਜਾ ਰਹੇ ਸੀ ਤਾਂ ਪਤੀ-ਪਤਨੀ ਦੀ ਰਸਤੇ 'ਚ ਮੌਤ ਹੋ ਗਈ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਹਾਲਤ ਵਿਚ ਤੜਫ ਰਹੇ ਦੋਵਾਂ ਬੱਚਿਆਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾ ਦਿੱਤਾ ਗਿਆ। ਹਾਲੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।


Shyna

Content Editor

Related News