ਬੀਤੇ ਜਮਾਨੇ ਦੀ ਮਸ਼ਹੂਰ ਐਕਟਰਸ ਨੂੰ ਹਸਪਤਾਲ ''ਚ ਛੱਡ ਕੇ ਭੱਜ ਗਿਆ ਬੇਟਾ

05/29/2017 10:09:32 AM

ਮੁੰਬਈ— ਅੱਜਕਲ ਦੇ ਬੱਚੇ ਰਿਸ਼ਤਿਆਂ ਤੋਂ ਜ਼ਿਆਦਾ ਪੈਸਿਆਂ ਅਤੇ ਸੁੱਖ-ਸੁਵਿਧਾਵਾਂ ਨੂੰ ਜ਼ਿਆਦਾ ਅਹਮਿਅਤ ਦਿੰਦੇ ਹਨ ਜਿਨ੍ਹਾਂ ਬੱਚਿਆਂ ਨੂੰ ਮਾਂ-ਬਾਪ ਬਹੁਤ ਲਾਡ ਪਿਆਰ ਨਾਲ ਪਾਲਦੇ ਹਨ ਉਹ ਬੱਚੇ ਵੱਡੇ ਹੋ ਕੇ ਉਨ੍ਹਾਂ ਨੂੰ ਸੰਭਾਲਣ ਤੋਂ ਇਨਕਾਰ ਕਰ ਦਿੰਦੇ ਹਨ ਇੱਥੋਂ ਤੱਕ ਕੀ ਉਨ੍ਹਾਂ ਨੂੰ ਘਰੋਂ ਵੀ ਕੱਢ ਦਿੰਦੇ ਹਨ। ਅਜਿਹਾ ਸਿਰਫ ਆਮ ਲੋਕਾਂ ਨਾਲ ਹੀ ਨਹੀਂ ਹੁੰਦਾ ਬਲਕਿ ਆਪਣੇ ਜਮਾਨੇ ''ਚ ਕੰਮ ਨੂੰ ਲੈ ਕੇ ਮਸ਼ਹੂਰ ਲੋਕ ਵੀ ਆਪਣੇ ਬੱਚਿਆਂ ਦੇ ਅੱਗੇ ਹਾਰ ਜਾਂਦੇ ਹਨ। ਫਿਰ ਉਹ ਕਈ ਫਿਲਮੀ ਸਟਾਰ ਹੋਣ ਜਾਂ ਵਪਾਰੀ। ਬੀਤੇ ਜਮਾਣੇ ''ਚ ਮਸ਼ਹੂਰ ਐਕਟਰਸ ਰਹਿ ਚੁਕੀ ਇਸ ਮਹਿਲਾ ਦੇ ਨਾਲ ਵੀ ਉਸਦੇ ਬੇਟੇ ਨੇ ਕੁਝ ਅਜਿਹਾ ਹੀ ਕੀਤਾ। ਮਸ਼ਹੂਰ ਅਦਾਕਾਰ ਗੀਤਾ ਕਪੂਰ ਨੂੰ ਬੀਮਾਰੀ ਦੀ ਹਾਲਤ ''ਚ ਹਸਪਤਾਲ ਛੱਡ ਕੇ ਉਸਦਾ ਬੇਟਾ ਚਲਾ ਗਿਆ ਅਤੇ ਵਾਪਿਸ ਨਹੀਂ ਆਇਆ।
1972 ''ਚ ਰਿਲੀਜ਼ ਹੋਏ ਸੁਪਰ ਹੀਟ ਫਿਲਮ '' ਪਾਕੀਜਾ'' ''ਚ ਕੰਮ ਕਰ ਚੁਕੀ ਇਹ ਅਦਾਕਾਰਾ ਮੁੰਬਈ ਸਥਿਤ ਪਾਈਵੇਟ ਹਸਪਤਾਲ ਦਾਖਿਲ ਹੈ। ਉਨ੍ਹਾਂ ਨੂੰ ਬੀ.ਪੀ ਲੋ ਦੀ ਸ਼ਿਕਾਇਤ ਹੋਣ ਕਾਰਨ ਬੇਟੇ ਰਾਜ ਕਪੂਰ ਜੋ ਕਿ ਪੇਸ਼ੇ ਤੋਂ ਕੋਰਿਓਗ੍ਰਾਫਰ ਹੈ, ਹਸਪਤਾਲ ''ਚ ਛੱਡ ਕੇ ਭੱਜ ਗਿਆ ਅਤੇ ਉਸ ਨੇ ਨਾ ਤਾਂ ਬਾਅਦ ''ਚ ਫੋਨ ਕੀਤਾ ਅਤੇ ਨਾ ਹੀ ਖੁਦ ਵਾਪਿਸ ਆ ਕੇ ਮਾਂ ਦੀ ਖਬਰ ਲਈ। ਮਹੀਨੇ ਭਰ ਤੋਂ ਹਸਪਤਾਲ ''ਚ ਭਰਤੀ ਗੀਤਾ ਆਪਣੇ ਬੇਟੇ ਦੀ ਇਸ ਹਰਕਤ ਤੋਂ ਦੁਖੀ ਹੋ ਕੇ ਰੋ ਰਹੀ ਹੈ। ਇਸ ਬਾਰੇ ''ਚ ਜਦੋਂ ਨਿਰਮਾਤਾ ਰਮੇਸ਼ ਤੌਰਾਨੀ ਅਤੇ ਐਕਟਰ ਆਸ਼ੌਕ ਪਡਿੰਤ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਜਾ ਕੇ ਐਕਟਰ ਦੀ ਖਬਰ ਲਈ ਅਤੇ ਬਿਲ ਵੀ ਭਰਿਆ। ਇਸ ਬਾਰੇ ''ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਓਲਡ ਹੋਮ ਵੀ ਭੇਜਿਆ ਜਾ ਸਕਦਾ ਹੈ।