ਕੋਰੋਨਾ ਵਾਇਰਸ ਪ੍ਰਭਾਵਿਤ ਕਰ ਰਿਹਾ ਹੈ Zomato ਕਰਮਚਾਰੀਆਂ ਦੀ ਵੀ ਜ਼ਿੰਦਗੀ (ਵੀਡੀਓ)

05/16/2020 6:35:40 PM

ਜਲੰਧਰ (ਬਿਊਰੋ) - ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਵੱਡੇ ਅਤੇ ਵਿਕਸਿਤ ਦੇਸ਼ਾਂ ਦੀ ਆਰਥਿਕ ਸਥਿਤੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਹੁਣ ਬੀਤੇ ਦਿਨ ਭਾਰਤੀ ਫੂਡ ਡਲਿਵਰੀ ਸਟਾਰਟ ਅਪ Zomato ਵਲੋਂ ਵੀ ਅਹਿਮ ਐਲਾਨ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ 13 ਫੀਸਦੀ ਯਾਨੀ 520 ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਕਾਰਨ ਹੋਈ ਤਾਲਾਬੰਦੀ ਦੇ ਕਾਰਨ ਰੇਸਤਰਾਂ ਉਦਯੋਗ ਲਗਭਗ ਅਪੰਗ ਹੋ ਚੁੱਕਿਆ ਹੈ ਅਤੇ ਆਨਲਾਈਨ ਮੰਗ ’ਤੇ ਵੀ ਮਾਰ ਪੈ ਰਹੀ ਹੈ। ਇਸਦੇ ਬਾਵਜੂਦ ਇਸਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਇੰਦਰ ਗੋਇਲ ਨੇ ਕਿਹਾ ਕਿ ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਤਨਖਾਹਾਂ ਦਿੱਤੀਆਂ ਜਾਣਗੀਆਂ। ਵਧੇਰੇ ਕਮਾਈ ਵਾਲੇ ਕਰਮਚਾਰੀਆਂ ਦੀ ਤਨਖਾਹ ਦਾ 50 ਫੀਸਦੀ ਹਿੱਸਾ ਹੀ ਦਿੱਤਾ ਜਾਵੇਗਾ। 

ਪੜ੍ਹੋ ਇਹ ਵੀ ਖਬਰ - ਈਰਾਨ ਦੀ ਮਾਹਾਨ ਏਅਰਲਾਈਨ ਨੇ ਫੈਲਾਇਆ ਸਭ ਤੋਂ ਵੱਧ ਕੋਰੋਨਾ ਵਾਇਰਸ (ਵੀਡੀਓ)

ਪੜ੍ਹੋ ਇਹ ਵੀ ਖਬਰ - ‘ਨੈਲਸਨ ਮੰਡੇਲਾ’ ਦੀ ਜੀਵਨੀ ਦੀਆਂ ਸਾਰੀਆਂ ਕਿਸ਼ਤਾਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

ਪੜ੍ਹੋ ਇਹ ਵੀ ਖਬਰ - ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਖਤਮ ਨਾ ਹੋਵੇ : ਵਿਸ਼ਵ ਸਿਹਤ ਸੰਗਠਨ (ਵੀਡੀਓ) 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਰੈਸਟੈਡੈਂਟ ਵਰਗੀਆਂ ਜਨਤਕ ਸਥਾਨ ਬੰਦ ਕਰ ਦਿੱਤੇ ਗਏ ਹਨ। ਇਸ ਮਾਮਲੇ ਦੇ ਸਬੰਧ ’ਚ ਬੋਲਦੇ ਬੋਏ ਦੀਪਇੰਦਰ ਗੋਇਲ ਦਾ ਕਹਿਣਾ ਹੈ ਕਿ ਕਈ ਰੈਸਟੋਡੈਂਟ ਪੱਕੇ ਤੌਰ ’ਤੇ ਬੰਦ ਹੋ ਚੁੱਕੇ ਹਨ, ਕਿਉਂਕਿ ਉਨ੍ਹਾਂ ਦੇ ਲਈ ਪਹਿਲਾਂ ਵਾਲਾ ਮੁਕਾਮ ਹਾਸਲ ਕਰਨਾ ਇਸ ਸਮੇਂ ਮੁਸ਼ਕਲ ਦੀ ਗੱਲ ਹੈ। Zomato ਭਾਰਤ ਦੇ ਸਭ ਤੋਂ ਮਸ਼ਹੂਰ ਸਟਾਟਪ ’ਚੋਂ ਇਕ ਰਿਹਾ ਹੈ, ਜਿਸ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ। ਇਸ ਮਾਮਲੇ ਦੇ ਸਬੰਧ ’ਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਆਓ ਸੁਣਦੇ ਹਾਂ ਜਗਬਾਣੀ ਪੋਡਕਾਸਟ ਦੀ ਅੱਜ ਹੀ ਇਹ ਰਿਪੋਰਟ... 

ਪੜ੍ਹੋ ਇਹ ਵੀ ਖਬਰ - ਲੋਨ ਦੇਣਾ ਨਹੀਂ ਸਗੋਂ ਆਮਦਨੀ ਵਧਾਉਣਾ ਹੈ, ਕਿਸਾਨੀ ਬਚਾਉਣ ਦਾ ਸਹੀ ਹੱਲ’ 

ਪੜ੍ਹੋ ਇਹ ਵੀ ਖਬਰ - ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਫਾਇਦੇਮੰਦ ‘ਟਮਾਟਰ’, ਚਿਹਰੇ ਨੂੰ ਵੀ ਬਣਾਵੇ ਗਲੋਇੰਗ

rajwinder kaur

This news is Content Editor rajwinder kaur