9 ਜੀਆਂ ਦੀ ਬਰਾਤ ਲੈ ਕੇ ਗਿਆ ਨੌਜਵਾਨ ਟਰੈਕਟਰ ''ਤੇ ਵਿਆਹ ਲਿਆਇਆ ਲਾੜੀ

07/05/2020 10:07:57 AM

ਦੇਵੀਗੜ੍ਹ (ਭੁਪਿੰਦਰ) : ਕੋਰੋਨਾ ਮਹਾਮਾਰੀ ਦੌਰਾਨ ਪਿੰਡ ਚੂੰਹਟ ਦੇ ਇਕ ਨੌਜਵਾਨ ਨੇ ਸਾਦਾ ਵਿਆਹ ਕਰਵਾ ਕੇ ਅਜਿਹੀ ਮਿਸਾਲ ਪੈਦਾ ਕੀਤੀ, ਜੋ ਕਿ ਦਿਨੋਂ-ਦਿਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਲਈ ਇਕ ਰਾਹਤ ਅਤੇ ਖੁਸ਼ੀ ਵਾਲੀ ਗੱਲ ਹੈ। ਪਿੰਡ ਚੂੰਹਟ ਦੇ ਸਾਬਕਾ ਸਰਪੰਚ ਅਤੇ ਸਰਕਲ ਜੁਲਕਾਂ ਦੇ ਜੱਥੇਦਾਰ ਰਹੇ ਸਵ. ਕਰਨ ਸਿੰਘ ਚੂੰਹਟ ਦੇ ਪੋਤੇ ਗੁਰਚਰਨ ਸਿੰਘ ਵਿਰਕ ਪੁੱਤਰ ਸਾਹਿਬ ਸਿੰਘ ਵਿਰਕ ਅਤੇ ਭਰਾ ਸਰਪੰਚ ਜੋਗਿੰਦਰ ਸਿੰਘ ਨੇ ਕੋਰੋਨਾ ਸੰਕਟ ਦੌਰਾਨ ਮਹਿੰਗੀਆਂ ਗੱਡੀਆਂ ਅਤੇ ਖਰਚੇ ਵਾਲੇ ਵਿਆਹ ਦੀ ਬਜਾਏ ਸਿਰਫ ਪਰਿਵਾਰ ਦੇ 9 ਜੀਆਂ ਨਾਲ ਜਾ ਕੇ ਸਾਦਾ ਵਿਆਹ ਕੀਤਾ।

ਇਹ ਵੀ ਪੜ੍ਹੋ : ਵਕੀਲਾਂ ਨੂੰ ਮਿਲੀ ਅਦਾਲਤਾਂ 'ਚ ਨਵੇਂ ਦੀਵਾਨੀ ਕੇਸ ਦਾਇਰ ਕਰਨ ਦੀ ਇਜਾਜ਼ਤ

ਪੂਰੀ ਬਰਾਤ ਨੇ ਲੜਕੀ ਵਾਲੇ ਘਰ 'ਚ ਸਿਰਫ ਚਾਹ ਦਾ ਕੱਪ ਪੀਤਾ ਅਤੇ ਚੁੰਨੀ ਚੜ੍ਹਾ ਕੇ ਹੀ ਲਾੜੀ ਨੂੰ ਕੀਮਤੀ ਗੱਡੀ 'ਚ ਨਹੀਂ, ਸਗੋਂ ਟਰੈਕਟਰ ’ਤੇ ਬਿਠਾ ਨੌਜਵਾਨ ਵਿਆਹ ਲਿਆਇਆ ਅਤੇ ਬਾਕੀ ਨੌਜਵਾਨਾਂ ਨੂੰ ਚੰਗੇ ਭਵਿੱਖ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਲੱਖਾ ਸਿੰਘ ਵਿਰਕ ਨੰਬਰਦਾਰ, ਜੰਗ ਸਿੰਘ ਵਿਰਕ ਇੰਸ. ਮਾਰਕੀਟ ਕਮੇਟੀ, ਜੋਗਿੰਦਰ ਸਿੰਘ ਸਰਪੰਚ, ਪੰਜਾਬ ਸਿੰਘ, ਭੁਪਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਵਿਰਕ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਦਾ ਪ੍ਰਕੋਪ, ਝੁੱਗੀ 'ਤੇ ਕੰਧ ਡਿੱਗਣ ਨਾਲ ਪਰਵਾਸੀ ਮਜ਼ਦੂਰ ਦੀ ਮੌਤ
 

Babita

This news is Content Editor Babita