ਅਨੰਦਪੁਰ ਸਾਹਿਬ 'ਚ ਜਾਨਲੇਵਾ ਬਣਿਆ ਮੀਂਹ, ਇਕ ਨੌਜਵਾਨ ਨੇ ਤੋੜਿਆ ਦਮ, ਕਈ ਪਸ਼ੂ ਵੀ ਪਾਣੀ 'ਚ ਰੁੜ੍ਹੇ

07/09/2023 9:44:14 PM

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਰੂਪਨਗਰ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਖੱਡ ਬਠਲੌਰ ਵਿਖੇ ਢਿੱਗ ਦੇ ਡਿੱਗਣ ਕਾਰਨ 43 ਸਾਲਾ ਸੁਖਵਿੰਦਰ ਸਿੰਘ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।  ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਤਹਿਸੀਲ ਨੂਰਪੁਰ ਬੇਦੀ 'ਚ ਪੈਂਦੇ ਪਿੰਡ ਖੱਡ ਬਠਲੌਰ ਵਿਖੇ ਸਤਲੁਜ ਦਰਿਆ ਨੇੜੇ ਢਿੱਗ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਸਰਹੱਦ ਪਾਰ : ਪਾਕਿਸਤਾਨ ’ਚ ਪਿਓ-ਧੀ ਨੇ ਕਰਵਾਇਆ ਵਿਆਹ, ਬਣਿਆ ਚਰਚਾ ਦਾ ਵਿਸ਼ਾ

ਇਕ ਪਾਸੇ ਪਾਣੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ ਤੇ ਦੂਜੇ ਪਾਸੇ ਸਤਲੁਜ ਦਰਿਆ ਵਿੱਚ ਲੋਕਾਂ ਦੀਆਂ ਜ਼ਮੀਨਾਂ ਲਗਾਤਾਰ ਹੜ੍ਹ ਰਹੀਆਂ ਹਨ। 5 ਤੋਂ ਵੱਧ ਸੜਕਾਂ ਟੁੱਟਣ ਕਾਰਨ ਸੌ ਤੋਂ ਵੱਧ ਪਿੰਡਾਂ ਦਾ ਕੁਨੈਕਸ਼ਨ ਸ੍ਰੀ ਅਨੰਦਪੁਰ ਸਾਹਿਬ ਨਾਲੋਂ ਟੁੱਟ ਗਿਆ ਹੈ। ਦੂਸਰੇ ਪਾਸੇ ਇਕ ਮਕਾਨ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣ ਮੁਤਾਬਕ ਸਤਲੁਜ ਦਰਿਆ ਨੇੜੇ ਪਾਣੀ ਦਾ ਵਹਾਅ ਵਧਣ ਕਾਰਨ ਪੇਂਡੂ ਇਲਾਕੇ 'ਚ ਮੱਝਾਂ ਵੀ ਪਾਣੀ 'ਚ ਵਹਿ ਗਈਆਂ ਹਨ, ਜਿਨ੍ਹਾਂ ਦਾ ਹੁਣ ਤੱਕ ਪਤਾ ਨਹੀਂ ਲੱਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh