ਲੁਧਿਆਣਾ ''ਚ 2 ਕਾਰਾਂ ਦੀ ਰੇਸ ਦੌਰਾਨ ਬੁਲੇਟ ਸਵਾਰ ਨੌਜਵਾਨ ਦੀ ਮੌਤ

06/14/2021 12:58:16 PM

ਲੁਧਿਆਣਾ (ਰਿਸ਼ੀ) : ਐਤਵਾਰ ਦੇਰ ਰਾਤ ਗਿੱਲ ਨਹਿਰ ਪੁਲੀ ਦੇ ਕੋਲ ਆਪਸ ਵਿਚ ਰੇਸ ਲਗਾ ਰਹੀਆਂ ਦੋ ਫਾਰਚੂਨਰ ਕਾਰਾਂ ਦੀ ਰੇਸ ਵਿਚ ਬੁਲੇਟ ਸਵਾਰ ਦੀ ਮੌਤ ਹੋ ਗਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਥਾਣਾ ਡੇਹਲੋਂ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ ਵਾਸੀ ਦੁੱਗਰੀ ਦੇ ਰੂਪ ਵਿਚ ਹੋਈ ਹੈ।

ਮ੍ਰਿਤਕ ਐਤਵਾਰ ਨੂੰ ਬੁਲੇਟ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਅਤੇ ਜਦ ਗਿੱਲ ਨਹਿਰ ਦੀ ਅਤੇ ਈਸ਼ਰ ਨਗਰ ਪੁਲੀ ਦੀ ਪਹੁੰਚਾ ਤਾਂ ਪਿੱਛੇ ਤੋਂ ਆਪਸ ਵਿਚ ਰੇਸ ਲਗਾ ਰਹੀਆਂ 2 ਤੇਜ਼ ਰਫ਼ਤਾਰ ਕਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇਕ ਕਾਰ 20 ਮੀਟਰ ਤੱਕ ਘੜੀਸ ਕੇ ਮ੍ਰਿਤਕ ਨੂੰ ਆਪਣੇ ਨਾਲ ਲੈ ਗਈ, ਜਦੋਂ ਕਿ ਦੂਜੀ ਫਾਰਚੂਨਰ ਗਿੱਲ ਰੋਡ ਫਲਾਈਓਵਰ ਦੇ ਉੱਪਰ ਖੰਭੇ ਨਾਲ ਜਾ ਟਕਰਾਈ। ਇਸ ਤੋਂ ਬਾਅਦ ਦੋਵੇਂ ਕਾਰਾਂ ਦੇ ਚਾਲਕ ਕਾਰਾਂ ਛੱਡ ਫ਼ਰਾਰ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ ਦੋਵੇਂ ਕਾਰਾਂ ਦੇ ਚਾਲਕਾਂ ਨੇ ਸ਼ਰਾਬ ਪੀ ਰੱਖੀ ਸੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

Babita

This news is Content Editor Babita