ਨੌਜਵਾਨ ਦੀ ਮੌਤ ਤੋਂ 20 ਦਿਨ ਬਾਅਦ ਕਬਰਿਸਤਾਨ ਪਹੁੰਚੀ ਪੁਲਸ, ਫਿਰ ਜੋ ਹੋਇਆ ਦੇਖ ਦੰਗ ਰਹਿ ਗਏ ਪਿੰਡ ਵਾਲੇ (ਤਸਵੀਰਾਂ)

04/30/2017 3:18:40 PM

ਬਟਾਲਾ/ਫਤਿਹਗੜ੍ਹ ਚੂੜੀਆਂ (ਬੇਰੀ, ਬਿਕਰਮਜੀਤ, ਸਾਰੰਗਲ) : ਪਿੰਡ ਡੋਗਰ ਵਿਖੇ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਅਚਾਨਕ ਪਿੰਡ ਦੇ ਕਬਰਿਸਤਾਨ ''ਚ ਜ਼ਿਲਾ ਪ੍ਰਸ਼ਾਸਨ, ਪੁਲਸ ਪਾਰਟੀ ਤੇ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ ਇਕ ਕਬਰ ''ਚੋਂ ਲਾਸ਼ ਬਾਹਰ ਕੱਢਵਾ ਲਈ। ਜਾਣਕਾਰੀ ਦਿੰਦਿਆਂ ਵੀਨਾ ਵਾਸੀ ਡੋਗਰ ਨੇ ਦੱਸਿਆ ਕਿ ਬੀਤੀ 10 ਅਪ੍ਰੈਲ ਦੀ ਰਾਤ ਨੂੰ ਪਿੰਡ ਦਾ ਹੀ ਇਕ ਵਿਅਕਤੀ ਉਸ ਦੇ ਪਤੀ ਸੋਨੂੰ ਮਸੀਹ ਨੂੰ ਨਾਲ ਲੈ ਗਿਆ ਸੀ ਪਰ ਉਸ ਤੋਂ ਬਾਅਦ ਦੇਰ ਰਾਤ ਤੱਕ ਉਹ ਘਰ ਨਾ ਪਰਤਿਆ। ਸਵੇਰੇ ਉੱਠ ਕੇ ਵੇਖਿਆ ਤਾਂ ਸੋਨੂੰ ਦੀ ਲਾਸ਼ ਘਰ ਦੇ ਦਰਵਾਜ਼ੇ ਅੱਗੇ ਪਈ ਸੀ। ਰੱਬ ਦਾ ਭਾਣਾ ਮੰਨਦਿਆਂ ਉਨ੍ਹਾਂ ਲਾਸ਼ ਨੂੰ ਰਸਮਾਂ ਮੁਤਾਬਕ ਪਿੰਡ ਦੇ ਕਬਰਿਸਤਾਨ ''ਚ ਦਫਨਾ ਦਿੱਤਾ ਸੀ।
ਵੀਨਾ ਮੁਤਾਬਕ ਕੁਝ ਦਿਨ ਬਾਅਦ ਪਿੰਡ ਦਾ ਉਹੀ ਵਿਅਕਤੀ, ਜੋ ਮੇਰੇ ਪਤੀ ਨੂੰ ਉਸ ਦੀ ਮੌਤ ਤੋਂ ਪਹਿਲਾਂ ਹੀ ਘਰੋਂ ਬੁਲਾ ਕੇ ਲੈ ਕੇ ਗਿਆ ਸੀ, ਸ਼ਰਾਬੀ ਹਾਲਤ ਵਿਚ ਸਾਡੇ ਘਰ ਆਇਆ ਅਤੇ ਮੇਰੇ ਦਿਓਰ ਨਾਲ ਸੋਨੂੰ ਬਾਰੇ ਸ਼ੱਕੀ ਗੱਲਾਂ ਕਰਨ ਲੱਗਾ। ਸ਼ੱਕ ਪੈਣ ''ਤੇ ਮੇਰੇ ਪਰਿਵਾਰ ਨੇ ਬੀਤੀ 25 ਅਪ੍ਰੈਲ ਨੂੰ ਐੱਸ. ਐੱਸ. ਪੀ. ਬਟਾਲਾ ਨੂੰ ਸੋਨੂੰ ਮਸੀਹ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਸਬੰਧੀ ਰਿਪੋਰਟ ਦਰਜ ਕਰਵਾਈ ਅਤੇ ਮੰਗ ਕੀਤੀ ਕਿ ਇਸ ਕੇਸ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ। ਜਿਸ ਦੇ ਚੱਲਦੇ ਸ਼ਨੀਵਾਰ ਨੂੰ ਜ਼ਿਲਾ ਪ੍ਰਸ਼ਾਸਨ, ਪੁਲਸ ਪਾਰਟੀ ਤੇ ਡਾਕਟਰਾਂ ਦੀ ਟੀਮ ਨੇ ਪਿੰਡ ਦੇ ਕਬਰਿਸਤਾਨ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਜਾਂਚ ਲਈ ਕਬਰ ''ਚੋਂ ਬਾਹਰ ਕਢਵਾ ਲਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh