ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

10/06/2022 12:58:20 PM

ਲੁਧਿਆਣਾ (ਤਰੁਣ) : ਦੁਸਹਿਰੇ ਦੇ ਦਿਨ ਕਮਰੇ ’ਚ ਇਕੱਲੇ ਰਹਿਣ ਵਾਲੇ ਇਕ ਨੌਜਵਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲੇ ਨੌਜਵਾਨ ਨਾਲ ਸੰਪਰਕ ਕਰ ਰਹੇ ਸਨ ਪਰ ਸੰਪਰਕ ਨਾ ਹੋਣ ਕਾਰਨ ਨੌਜਵਾਨ ਦੀ ਭੈਣ ਕਮਰੇ ’ਚ ਪੁੱਜੀ, ਜਿੱਥੇ ਨੌਜਵਾਨ ਦੀ ਲਾਸ਼ ਲਟਕੀ ਹੋਈ ਸੀ। ਮ੍ਰਿਤਕ ਦੀ ਪਛਾਣ ਸੰਜੇ ਪਾਲ ਮੂਲ ਰੂਪ ਤੋਂ ਨਿਵਾਸੀ ਕੁੰਜ ਵਿਹਾਰ, ਪੱਛਮੀ ਬੰਗਾਲ ਅਤੇ ਹਾਲ ਵਾਸੀ ਗ੍ਰੀਨ ਐਨਕਲੇਵ ਸੰਦਰ ਦੇ ਰੂਪ ਵਿਚ ਹੋਈ ਹੈ।

ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਅਤੇ ਮਰਾਡੋ ਚੌਂਕੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੰਜੇ ਪ੍ਰਾਈਵੇਟ ਨੌਕਰੀ ਕਰਦਾ ਸੀ। ਬੁੱਧਵਾਰ ਸਵੇਰੇ ਮੋਬਾਇਲ ਨਾ ਚੁੱਕਣ ’ਤੇ ਉਸ ਦੀ ਭੈਣ ਕਮਰੇ ’ਚ ਪੁੱਜੀ ਤਾਂ ਦੇਖਿਆ ਕਿ ਸੰਜੇ ਦੀ ਲਾਸ਼ ਲਟਕ ਰਹੀ ਸੀ। ਉਨ੍ਹਾਂ ਨੇ ਤੁਰੰਤ ਸੰਜੇ ਨੂੰ ਉਤਾਰਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਸੰਜੇ ਕੁਆਰਾ ਸੀ। ਪਰਿਵਾਰ ਵਾਲਿਆਂ ਮੁਤਾਬਕ ਸੰਜੇ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾ ਦਿੱਤੀ ਹੈ। ਵੀਰਵਾਰ ਨੂੰ ਸੰਜੇ ਦਾ ਪੋਸਟਮਾਰਟਮ ਹੋਵੇਗਾ।
 


Babita

Content Editor

Related News