ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

01/21/2022 7:36:20 PM

ਭੋਗਪੁਰ (ਸੂਰੀ)-ਕੈਨੇਡਾ ਗਈ ਲੜਕੀ ਬੇਅੰਤ ਕੌਰ ਦੇ ਪਤੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੇ ਚੱਲਦਿਆਂ ਭੋਗਪੁਰ ਵਾਸੀ ਇਕ ਨੌਜਵਾਨ ਨਵਦੀਪ ਸਿੰਘ ਵੱਲੋਂ ਬੇਅੰਤ ਕੌਰ ਦੇ ਪਿੰਡ ਖੁੱਡੀ ਕਲਾਂ ਵਿਚ ਉਸ ਦੇ ਪਰਿਵਾਰ ਨਾਲ ਨਕਲੀ ਇਮੀਗਰੇਸ਼ਨ ਅਫ਼ਸਰ ਬਣ ਕੇ ਠੱਗੀ ਮਾਰਨ ਪੁੱਜੇ। ਨੌਜਵਾਨ ਖ਼ਿਲਾਫ਼ ਬਰਨਾਲਾ ਵਿਚ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਇਸ ਸ਼ਾਤਰ ਠੱਗ ਵੱਲੋਂ ਦਿੱਲੀ ਦੇ ਇਕ ਹੋਟਲ ਦੇ ਲੱਖਾਂ ਰੁਪਏ ਦਾ ਬਿੱਲ ਬਿਨ੍ਹਾਂ ਦਿੱਤੇ ਫਰਾਰ ਹੋ ਜਾਣ ਤੋਂ ਬਾਅਦ ਇਸ ਨੌਜਵਾਨ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਥਾਣੇ ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ

ਥਾਣੇ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਅਨੁਸਾਰ ਐਰੋਸਿਟੀ ਦੇ ਹੋਟਲ ਅਲਫਟ ਵੱਲੋਂ ਇਕ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿਚ ਹੋਟਲ ਪ੍ਰਬੰਧਕਾਂ ਨੇ ਕਿਹਾ ਸੀ ਕਿ ਨਵਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਨੇ 16 ਅਗਸਤ 2021 ਨੂੰ ਕਮਰਾ ਨੰਬਰ 231 ਕਿਰਾਏ ’ਤੇ ਲਿਆ। ਇਸ ਕਮਰੇ ਵਿਚ ਨਵਦੀਪ ਨਾਲ ਉਸ ਦੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਵੀ ਠਹਿਰੇ ਸਨ। ਇਹ ਤਿੰਨ ਲੋਕ 5 ਸਤੰਬਰ 2021 ਤੱਕ 21 ਦਿਨ ਇਸ ਕਮਰੇ ਵਿਚ ਰਹੇ। ਇਨ੍ਹਾਂ ਵੱਲੋਂ ਹੋਟਲ ਵਿਚੋਂ ਖਾਣਾ ਵੀ ਮੰਗਵਾਇਆ ਜਾਂਦਾ ਰਿਹਾ।  ਹੋਟਲ ਦਾ ਕੁਲ ਬਿੱਲ 3 ਲੱਖ 41 ਹਜ਼ਾਰ ਰੁਪਏ ਬਣਿਆ ਸੀ, ਜਿਸ ਵਿਚੋਂ ਨਵਦੀਪ ਨੇ 60 ਹਜ਼ਾਰ ਰੁਪਏ ਹੀ ਅਦਾ ਕੀਤੇ ਅਤੇ 2 ਲੱਖ 81 ਹਜ਼ਾਰ ਰੁਪਏ ਦਾ ਬਿੱਲ ਬਾਕੀ ਸੀ। 

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਦੀ ਸਖ਼ਤ ਚਿਤਾਵਨੀ, ਸਮੱਗਲਿੰਗ ਛੱਡ ਦਿਓ ਜਾਂ ਸ਼ਹਿਰ, ਨਹੀਂ ਤਾਂ...

5 ਸਤੰਬਰ ਰਾਤ 12 ਵਜੇ ਨਵਦੀਪ ਦੋ ਘੰਟੇ ਵਿਚ ਵਾਪਸ ਆਉਣ ਦਾ ਕਹਿ ਕੇ ਚਲਾ ਗਿਆ ਪਰ ਮੁੜ ਵਾਪਸ ਹੋਟਲ ਨਹੀਂ ਆਇਆ। ਹੋਟਲ ਪ੍ਰਬੰਧਕਾਂ ਵੱਲੋਂ ਉਸ ਦੇ ਫੋਨਾਂ 'ਤੇ ਕਾਲਾਂ ਕੀਤੀਆਂ ਗਈ ਪਰ ਗੱਲ ਨਾ ਹੋ ਸਕੀ ਆਖ਼ਿਰ ਹੋਟਲ ਪ੍ਰਬੰਧਕਾਂ ਵੱਲੋਂ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਵੱਲੋਂ ਨਵਦੀਪ ਸਿੰਘ, ਉਸ ਦੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri