ਨਹਿਰ ਕਿਨਾਰੇ ਚਿੱਟੇ ਦਾ ਸੇਵਨ ਕਰਦਾ ਨੌਜਵਾਨ ਗ੍ਰਿਫਤਾਰ

07/17/2018 3:25:03 PM

ਲੁਧਿਆਣਾ (ਤਰੁਣ) : ਥਾਣਾ ਡਾਬਾ ਦੀ ਪੁਲਸ ਨੇ ਚਿੱਟੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਪ੍ਰਿਤਪਾਲ ਸਿੰਘ ਵਾਸੀ ਬਚਿੱਤਰ ਨਗਰ, ਗਿੱਲ ਰੋਡ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਤਰਸੇਮ ਸਿੰਘ ਮੁਤਾਬਕ ਦੋਸ਼ੀ ਨਹਿਰ ਦੇ ਕਿਨਾਰੇ ਦਰੱਖਤ ਦੇ ਓਹਲੇ ਚਿੱਟੇ ਦੇ ਸੇਵਨ ਕਰ ਰਿਹਾ ਸੀ। ਉਸ ਦੀ ਤਲਾਸ਼ੀ ਲੈਣ 'ਤੇ ਚਿੱਟੇ ਸਮੇਤ ਸਿਲਵਰ ਪੇਪਰ ਅਤੇ ਮੋੜਿਆ ਹੋਇਆ 10 ਰੁਪਏ ਦਾ ਨੋਟ ਵੀ ਬਰਾਮਦ ਹੋਇਆ ਹੈ। ਉਕਤ ਨੌਜਵਾਨ ਨੇ ਨਸ਼ੇ 'ਚ ਧੁੱਤ ਹੋ ਕੇ ਰੌਅਬ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਦੀ ਇੱਕ ਨਾ ਚੱਲਣ ਦਿੱਤੀ। ਪੁਲਸ ਨੇ ਉਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।