ਯੂਥ ਅਕਾਲੀ ਦਲ ਨੇ ਖਹਿਰਾ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

11/21/2017 3:11:35 AM

ਕਪੂਰਥਲਾ, (ਗੁਰਵਿੰਦਰ ਕੌਰ, ਮੱਲ੍ਹੀ)- ਯੂਥ ਅਕਾਲੀ ਦਲ ਕਪੂਰਥਲਾ ਵੱਲੋਂ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਿਹਾਤੀ ਸੁਖਦੇਵ ਸਿੰਘ ਕਾਦੂਪੁਰ, ਜ਼ਿਲਾ ਸ਼ਹਿਰੀ ਪ੍ਰਧਾਨ ਕਪੂਰਥਲਾ ਰਣਜੀਤ ਸਿੰਘ ਖੁਰਾਣਾ, ਦੋਆਬਾ ਜ਼ੋਨ ਪ੍ਰਧਾਨ ਬੀ. ਸੀ. ਵਿੰਗ ਸੁਖਦੇਵ ਸਿੰਘ ਨਾਨਕਪੁਰ ਤੇ ਜ਼ਿਲਾ ਪ੍ਰਧਾਨ ਬੀ. ਸੀ. ਵਿੰਗ ਦਰਬਾਰਾ ਸਿੰਘ ਵਿਰਦੀ ਦੀ ਅਗਵਾਈ 'ਚ 'ਆਪ' ਨੇਤਾ ਤੇ ਐੱਮ. ਐੱਲ. ਏ. ਹਲਕਾ ਭੁਲੱਥ ਸੁਖਪਾਲ ਸਿੰਘ ਖਹਿਰਾ ਦਾ ਨਸ਼ਾ ਸਮੱਗਲਿੰਗ 'ਚ ਨਾਮ ਸਾਹਮਣੇ ਆਉਣ 'ਤੇ ਅੱਜ ਜ਼ਿਲਾ ਹੈੱਡਕੁਆਰਟਰ ਕਪੂਰਥਲਾ ਵਿਖੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਵੱਡੀ ਗਿਣਤੀ 'ਚ ਸ਼ਾਮਲ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਖਹਿਰਾ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਦੂਜਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਖਹਿਰਾ ਨੂੰ ਨਸ਼ਾ ਸਮੱਗਲਿੰਗ ਦੇ ਕੇਸ 'ਚ ਆਪਣਾ ਨਾਮ ਆਉਣ 'ਤੇ ਖੁਦ ਨੈਤਿਕਤਾ ਦਿਖਾਉਂਦਿਆ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੇਵ ਸਿੰਘ ਦੇਬੀ ਚੇਅਰਮੈਨ ਇਸ ਦਾ ਖਾਸ ਸਹਿਯੋਗੀ ਰਿਹਾ ਹੈ। ਮਾਣਯੋਗ ਅਦਾਲਤ ਨੇ ਇਸ ਨੂੰ ਬਤੌਰ ਮੁਲਜ਼ਮ ਤਲਬ ਕੀਤਾ ਹੈ ਤੇ ਇਸ ਦੇ ਖਿਲਾਫ ਨਸ਼ਾ ਸਮੱਗਲਿੰਗ ਦੇ ਗੰਭੀਰ ਇਲਜ਼ਾਮ ਲੱਗੇ ਹਨ, ਇਸ ਲਈ ਕੇਜਰੀਵਾਲ ਨੂੰ ਇਨ੍ਹਾਂ ਗੰਭੀਰ ਦੋਸ਼ਾਂ ਨੂੰ ਦੇਖਦੇ ਹੋਏ ਸੁਖਪਾਲ ਖਹਿਰਾ ਨੂੰ ਤੁਰੰਤ ਪਾਰਟੀ 'ਚੋਂ ਬਰਖਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਖਹਿਰਾ ਨੇ ਜੋ ਕਥਿਤ ਤੌਰ 'ਤੇ ਕਾਲੀ ਕਮਾਈ ਨਾਲ ਜਾਇਦਾਦ ਬਣਾਈ ਹੈ, ਉਸ ਦੀ ਜਾਂਚ ਕਰਵਾਈ ਜਾਵੇ ਤੇ ਉਸ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਖਹਿਰਾ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੜਤਾਲ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਉਸ ਦੇ ਕਿਹੜੇ-ਕਿਹੜੇ ਨਸ਼ਾ ਸਮੱਗਲਰਾਂ ਨਾਲ ਸਬੰਧ ਹਨ। 
ਇਸ ਮੌਕੇ ਵਿਸ਼ੇਸ਼ ਤੌਰ 'ਤੇ ਐੱਸ. ਜੀ. ਪੀ. ਸੀ. ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ, ਸੀਨੀਅਰ ਅਕਾਲੀ ਆਗੂ ਅਮਰਬੀਰ ਸਿੰਘ ਲਾਲੀ, ਜਥੇ. ਜਗੀਰ ਸਿੰਘ ਵਡਾਲਾ, ਕੁਲਵੰਤ ਸਿੰਘ ਜੋਸਨ, ਮਾ. ਗੁਰਦੇਵ ਸਿੰਘ, ਬਿਕਰਮ ਸਿੰਘ ਉੱਚਾ, ਰਜਿੰਦਰ ਸਿੰਘ ਧੰਜਲ, ਦਲਜੀਤ ਸਿੰਘ ਬਸਰਾ, ਹਰਬੰਸ ਸਿੰਘ ਵਾਲੀਆ, ਮਨਮੋਹਨ ਸਿੰਘ ਵਾਲੀਆ, ਸੁਖਜੀਤ ਸਿੰਘ ਢੀਂਡਸਾ, ਅਮਨਦੀਪ ਸਿੰਘ ਵਾਲੀਆ, ਇੰਦਰਜੀਤ ਸਿੰਘ ਜੁਗਨੂੰ, ਵਿੱਕੀ ਗੁਜਰਾਲ, ਸੰਤਪ੍ਰੀਤ ਸਿੰਘ, ਆਸ਼ੂ ਛਾਬੜਾ, ਮਨਪ੍ਰੀਤ ਸਿੰਘ ਲਾਡੀ, ਸੁਖਦੇਵ ਸਿੰਘ, ਸਰਬਜੀਤ ਸਿੰਘ ਕਾਕਾ, ਗੁਰਦੀਪ ਸਿੰਘ ਤੁਲੀ ਆਦਿ ਹਾਜ਼ਰ ਸਨ।