ਸਿੱਧੂ ਦੀਆਂ ਮਜੀਠੀਏ ਵਿਰੁੱਧ ਟਿੱਪਣੀਆਂ ਦੇ ਵਿਰੋਧ ''ਚ ਨਿਤਰਿਆ ਯੂਥ ਅਕਾਲੀ ਦਲ, ਕੀਤਾ ਪੋਸਟਰ ਜਾਰੀ

10/26/2017 7:09:14 PM

ਬੁਢਲਾਡਾ (ਮਨਜੀਤ)— ਕਾਂਗਰਸ ਪਾਰਟੀ ਦੇ ਸੀਨੀਅਰੀ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮਜੀਠਾ ਹਲਕੇ 'ਚ ਬੀਤੇ ਦਿਨੀਂ ਇਕ ਰੈਲੀ ਕਰਕੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੌਜੂਦਾ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ ਯੂਥ ਅਕਾਲੀ ਦਲ ਮਜੀਠੀਆ ਦੀ ਪਿੱਠ ਤੇ ਖੜ੍ਹਾ ਹੈ। ਇਸ ਸਬੰਧੀ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਜਨਰਲ ਸਕੱਤਰ ਰਘੁਵੀਰ ਸਿੰਘ ਮਾਨਸਾ, ਯੂਥ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਹਰਮਨਜੀਤ ਸਿੰਘ ਭੰਮਾ ਨੇ ਕਿਹਾ ਕਿਹਾ ਕਿ ਸਿੱਧੂ ਨੂੰ ਕੁਰਸੀ ਦੇ ਨਸ਼ੇ 'ਚ ਨੋਜਵਾਨਾਂ ਦੇ ਹਰਮਨ ਪਿਆਰੇ ਲੀਡਰ ਮਜੀਠੀਆ ਵਿਰੁੱਧ ਬਿਆਨਬਾਜੀਆਂ ਕਰਨ ਦੀ ਬਜਾਏ ਅਨੁਸ਼ਾਸ਼ਨ ਵਾਲੀ ਰਾਜਨੀਤੀ ਕਰਨੀ ਚਾਹੀਦੀ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਪਸੰਦ ਕੀਤਾ ਹੈ। 
ਉਕਤ ਆਗੂਆਂ ਨੇ ਸ਼ੋਸ਼ਲ ਮੀਡੀਆ 'ਤੇ ਇਕ ਪੋਸਟਰ ਜਾਰੀ ਕਰਦਿਆਂ ਐਲਾਨ ਕੀਤਾ ਕਿ ਯੂਥ ਅਕਾਲੀ ਦਲ ਦੀ ਆਣ ਅਤੇ ਸ਼ਾਨ ਅਤੇ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਐੱਮ. ਐੱਲ. ਏ. ਦੇ ਹੱਕ 'ਚ ਜਾਰੀ ਕੀਤਾ ਇਹ ਪੋਸਟਰ ਜਲਦੀ ਹੀ ਜ਼ਿਲੇ ਭਰ ਦੀਆਂ ਕੰਧਾਂ ਅਤੇ ਚੌਕਾਂ ਦੀ ਸ਼ਾਨ ਬਣੇਗਾ, ਉੱਥੇ ਹੀ ਨੋਜਵਾਨਾਂ ਦੇ ਹਰਮਨ ਪਿਆਰੇ ਇਸ ਲੀਡਰ ਦੀ ਲੋਕ ਪ੍ਰਿਯਾ ਦੀ ਅਵਾਜ ਸਿੱਧੂ ਦੇ ਕੰਨਾਂ ਤੱਕ ਪਹੁੰਚੇਗੀ। ਇਸ ਮੌਕੇ ਹਰਵਿੰਦਰ ਸਿੰਘ ਧਲੇਵਾਂ, ਸੋਹਣਾ ਸਿੰਘ ਕਲੀਪੁਰ, ਸੁਖਵਿੰਦਰ ਸਿੰਘ ਮੰਘਾਣੀਆਂ, ਦਰਸ਼ਨ ਸਿੰਘ, ਅਮਰੀਕ ਸਿੰਘ ਭੋਲਾ, ਜਗਸੀਰ ਸਿੰਘ ਅੱਕਾਂਵਾਲੀ, ਬੱਗਾ ਮਾਖਾ ਨੇ ਵੀ ਸਿੱਧੂ ਦੀ ਆਲੋਚਨਾ ਕੀਤੀ।