ਨਸ਼ੇ ਦੀ ਓਵਰਡੋਜ਼  ਨਾਲ ਨੌਜਵਾਨ ਦੀ ਮੌਤ

07/17/2018 2:34:58 AM

ਅੰਮ੍ਰਿਤਸਰ, (ਸੰਜੀਵ)- ਵੱਲ੍ਹਾ ਸਥਿਤ ਪੱਤੀ ਬਲੂਆਣਾ ਦਾ ਰਹਿਣ ਵਾਲਾ 23 ਸਾਲ ਦਾ ਜਗਰੂਪ  ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਦੇਰ ਰਾਤ ਨਸ਼ਾ ਕਰਕੇ ਘਰ ਆਇਆ ਅਤੇ ਆਪਣੇ ਕਮਰੇ ਵਿਚ ਜਾ ਕੇ ਸੌਂ ਗਿਆ। ਜਦੋਂ ਸਵੇਰੇ ਜਗਰੂਪ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਪਿਛਲੇ ਕਈ ਸਾਲਾਂ ਤੋਂ ਨਸ਼ਾ ਕਰਨ ਦੇ ਕਾਰਨ ਪੁਲਸ ਜਗਰੂਪ ਨੂੰ ਦੋ ਵਾਰ ਗ੍ਰਿਫਤਾਰ ਵੀ ਕਰ ਚੁੱਕੀ ਸੀ। ਅੱਜ ਪੋਸਟਮਾਰਟ  ਉਪਰੰਤ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਦੋਂ ਕਿ ਘਰ ਵਾਲਿਆਂ ਨੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਈ। ਮਾਤਾ-ਪਿਤਾ ਦੀ ਮੌਤ ਦੇ ਬਾਅਦ ਜਗਰੂਪ ਆਪਣੇ ਵੱਡੇ ਭਰਾ ਸ਼ਰਨਜੀਤ ਸਿੰਘ ਦੇ ਨਾਲ ਰਹਿ ਰਿਹਾ ਸੀ। ਕਈ ਵਾਰ ਪਰਿਵਾਰ ਵਾਲਿਆਂ ਨੇ ਜਗਰੂਪ ਦਾ ਇਲਾਜ ਕਰਵਾਇਆ ਪਰ ਉਹ ਇਸ ਕਦਰ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਕਿ ਅੱਜ ਨਸ਼ੇ ਦੇ ਕਾਰਨ ਹੀ ਉਸ ਦੀ ਮੌਤ ਹੋ ਗਈ। ਪਿਛਲੀ ਰਾਤ ਜਗਰੂਪ ਬਾਹਰ ਤੋਂ ਨਸ਼ੇ ਦਾ ਟੀਕਾ ਲਗਾ ਕੇ ਆਇਆ ਅਤੇ ਘਰ ਵਿਚ ਆ ਕੇ ਸੋਂ ਗਿਆ। ਓਵਰਡੋਜ ਦੇ ਕਾਰਨ ਅੱਜ ਸਵੇਰੇ ਜਗਰੂਪ ਬਿਸਤਰਾ ਤੋਂ ਹੀ ਨਹੀਂ ਉੱਠਿਆ।  
ਕੀ ਕਹਿਣਾ ਹੈ ਜਗਰੂਪ ਦੇ ਪਰਿਵਾਰ ਵਾਲਿਆਂ ਦਾ?
ਜਗਰੂਪ ਦੇ ਪਰਿਵਾਰ ਵਿਚ ਸ਼ਾਮਿਲ ਉਸ ਦੇ ਚਾਚਾ ਕਸ਼ਮੀਰ ਸਿੰਘ ਅਤੇ ਭਰਾ ਨੇ ਕਿਹਾ ਕਿ ਵੱਲਾ ਖੇਤਰ ਵਿਚ ਸਖਤ ਅਭਿਆਨ ਦੇ ਬਾਵਜੂਦ ਵੀ ਨਸ਼ਾ ਵਿਕਣਾ ਬੰਦ ਨਹੀਂ ਹੋਇਆ। ਅੱਜ ਉਨ੍ਹਾਂ ਦੇ ਭਤੀਜੇ ਦੀ ਮੌਤ ਹੋਈ ਹੈ ਅਤੇ ਉਸ ਵਾਂਗ ਇਸ ਖੇਤਰ ਵਿਚ ਕਈ ਨੌਜਵਾਨ ਨਸ਼ੇ ਦੀ ਲਪੇਟ ਵਿਚ ਹਨ। ਪੰਜਾਬ ਸਰਕਾਰ ਨਸ਼ੇ ’ਤੇ ਕਾਬੂ ਪਾਉਣ ਦਾ ਦਾਅਵਾ ਕਰ ਰਹੀ ਹੈ ਪਰ ਨਾ ਤਾਂ ਵੱਲਾ ਖੇਤਰ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਹੋ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਕੋਈ ਪ੍ਰੇਰਿਤ ਕਰ ਰਿਹਾ ਹੈ।  
ਕੀ ਕਹਿਣਾ ਹੈ ਪੁਲਸ ਦਾ ?
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਕਰਵਾ ਲਾਸ਼ ਉਨ੍ਹਾਂ ਦੇ ਘਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।