80 ਫੁੱਟ ਦੀ ਉਚਾਈ ਤੋਂ ਡਿੱਗੇ ਨੌਜਵਾਨ, ਦੋਵਾਂ ਨੇ ਤੋੜ ਦਿੱਤਾ ਦਮ

08/05/2022 10:47:00 AM

ਸਾਹਨੇਵਾਲ (ਜ. ਬ.) : ਚੌਕੀ ਰਾਮਗੜ੍ਹ ਅਧੀਨ ਆਉਂਦੇ ਇਲਾਕੇ ’ਚ ਸਥਿਤ ਇਕ ਸਟੀਲ ਫੈਕਟਰੀ ’ਚ ਸੋਲਰ ਪੈਨਲ ਲਗਾਉਣ ਲਈ ਆਪਣੇ ਠੇਕੇਦਾਰ ਨਾਲ ਫੈਕਟਰੀ ਦੇ ਉੱਪਰ ਚੜ੍ਹ ਕੇ ਮੁਆਇਨਾ ਕਰ ਰਹੇ 2 ਨੌਜਵਾਨਾਂ ਦੀ ਛੱਤ ਦੀ ਪਲੇਟ ਟੁੱਟਣ ਕਾਰਨ ਹੇਠਾਂ ਡਿੱਗ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੁੱਢੇਵਾਲ-ਪਹਾੜੂਵਾਲ ਰੋਡ ’ਤੇ ਸਥਿਤ ਪ੍ਰਾਈਮ ਸਟੀਲ ਪ੍ਰੋਸੈੱਸਰਜ਼ ਨਾਂ ਦੀ ਫੈਕਟਰੀ ’ਚ 2 ਨੌਜਵਾਨ ਬਲਜੀਤ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਖੁਰਸ਼ੇਦਪੁਰ, ਜਗਰਾਓਂ ਅਤੇ ਰਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਿੱਲ ਕਾਲੋਨੀ, ਲੁਹਾਰਾ ਸੋਲਰ ਪੈਨਲ ਲਾਉਣ ਲਈ ਠੇਕੇਦਾਰ ਸਮੇਤ ਆਏ ਸਨ।

ਜਦੋਂ ਉਹ ਤਿੰਨੋਂ ਫੈਕਟਰੀ ਦੀ ਛੱਡ ’ਤੇ ਚੜ੍ਹ ਕੇ ਜਗ੍ਹਾ ਦੀ ਜਾਂਚ ਕਰ ਰਹੇ ਸਨ ਤਾਂ ਇਸ ਦੌਰਾਨ ਛੱਤ ਉੱਪਰ ਪਾਈ ਹੋਈ ਇਕ ਚਾਦਰ ਅਚਾਨਕ ਟੁੱਟ ਗਈ, ਜਿਸ ਨਾਲ ਬਲਜੀਤ ਅਤੇ ਰਮਨਦੀਪ ਦੋਵੇਂ ਕਰੀਬ 80 ਫੁੱਟ ਤੋਂ ਹੇਠਾਂ ਜ਼ਮੀਨ ’ਤੇ ਡਿੱਗ ਗਏ। ਉਚਾਈ ਤੋਂ ਡਿੱਗਣ ਕਾਰਨ ਉਨ੍ਹਾਂ ਦੇ ਚੂਲੇ ਟੁੱਟ ਗਏ, ਜਿਨ੍ਹਾਂ ਨੂੰ ਫੈਕਟਰੀ ਦੇ ਕਰਮਚਾਰੀਆਂ ਨੇ ਤੁਰੰਤ ਚੁੱਕ ਕੇ ਹਸਪਤਾਲ ਦਾਖਿਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


Gurminder Singh

Content Editor

Related News