ਰੇਲ ਗੱਡੀ ਥੱਲੇ ਆ ਕੇ ਨੌਜਵਾਨ ਕੁੜੀ ਨੇ ਕੀਤੀ ਖੁਦਕੁਸ਼ੀ

03/01/2024 4:13:00 PM

ਮੁੱਲਾਂਪੁਰ ਦਾਖਾ (ਕਾਲੀਆ) : ਰੇਲਵੇ ਸਟੇਸ਼ਨ ਚੌਂਕੀਮਾਨ ਜਗਰਾਉਂ ਨੇੜੇ ਪਿੰਡ ਸੋਹੀਆਂ ਕੋਲ ਇੱਕ ਅਣਪਛਾਤੀ ਨੌਜਵਾਨ ਕੁੜੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜੀ. ਆਰ. ਪੀ. ਚੌਂਕੀ ਜਗਰਾਉਂ ਦੇ ਏ. ਐੱਸ. ਆਈ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕੁੜੀ ਦੀ ਉਮਰ 18-20 ਸਾਲ ਹੈ ਅਤੇ ਇਸ ਨੇ ਕਿਲੋਮੀਟਰ ਨੰਬਰ 31/1 - 32/9 ਦਰਮਿਆਨ ਰੇਲਵੇ ਸਟੇਸ਼ਨ ਚੌਂਕੀਮਾਨ ਨੇੜੇ ਪਿੰਡ ਸੋਹੀਆ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕੀਤੀ ਹੈ। ਜਿਸ ਨੇ ਕਾਲੀ ਜੀਨ ਦੀ ਪੈਂਟ, ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ।

ਇਹ ਵੀ ਪੜ੍ਹੋ : ਬਦਲਦੀ ਜੀਵਨ ਸ਼ੈਲੀ ਕਾਰਨ ਹੋ ਰਿਹੈ ਸਿਹਤ ਨਾਲ ਖਿਲਵਾੜ, ਇਸ ਸਮੱਸਿਆ ਨਾਲ ਜੂਝਨ ਲੱਗੀ ਨੌਜਵਾਨ ਪੀੜ੍ਹੀ

ਲਾਸ਼ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਜਗਰਾਉਂ ਵਿਖੇ 72 ਘੰਟੇ ਲਈ ਰੱਖੀ ਗਈ ਹੈ। ਜਿਸ ਨੂੰ ਵੀ ਇਸ ਬਾਰੇ ਪਤਾ ਲੱਗਦਾ ਹੈ ਤਾਂ ਮੋਬਾਈਲ ਨੰਬਰ 62390-37155 ਚੌਂਕੀ ਰੇਲਵੇ ਪੁਲਸ ਜਗਰਾਉਂ ਨਾਲ ਸੰਪਰਕ ਕਰੇ।

ਇਹ ਵੀ ਪੜ੍ਹੋ : ਅਕਾਲੀ ਦਲ ਦਾ ਭਾਜਪਾ ਨਾਲ ਨਹੀਂ ਹੋਵੇਗਾ ਗਠਜੋੜ ! ਬਿਆਨਾਂ ਨੇ ਛੇੜੀ ਚਰਚਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 

Anuradha

This news is Content Editor Anuradha