ਨੌਜਵਾਨ ਪੀੜੀ ''ਚ ਹੈ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣ ਦੀ ਲੋੜ : ਵਾਲੀਆ

11/18/2017 2:50:19 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਸ਼ਹੀਦ ਭਗਤ ਸਿੰਘ ਕਲੱਬ ਰਜਿ. ਵੱਲੋਂ ਸ਼ਹੀਦੇ-ਅਜ਼ਾਮ ਭਗਤ ਸਿੰਘ ਦੇ 110ਵੇਂ ਜਨਮ ਦਿਵਸ ਤੋਂ ਸ਼ੁਰੂ ਕੀਤੀ ਗਈ ਚੇਤਨਾ ਦਿਵਸ ਦੀ ਲੜੀ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਵਸ ਨੂੰ ਗਦਰੀ ਲਹਿਰ ਦੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਦੇ ਸ਼ਹੀਦੀ ਸਮਾਰਕ 'ਤੇ ਸ਼ਾਮ ਨੂੰ ਮਸ਼ਾਲਾ ਜਗਾ ਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਚੇਤਨਾ ਦਿਵਸ ਦੀ ਸਮਾਪਤੀ ਕੀਤੀ ਗਈ। ਕਲੱਬ ਦੇ ਪ੍ਰਧਾਨ ਸੰਜੇ ਵਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਭੁੱਲਣਾ ਨਹੀਂ ਚਾਹੀਦਾ। ਅੱਜ ਸਮਾਜ ਅਤੇ ਨੌਜਵਾਨ ਪੀੜੀ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਂਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਰਾਜਨੇਤਾ ਸਿਰਫ ਆਪਣੀ ਰਾਜਸੀ ਕੁਰਸੀਆਂ ਦੀ ਖਾਤਿਰ ਦੇਸ਼ ਭਗਤੀ ਦਾ ਜੋ ਪ੍ਰਚਾਰ ਕਰਦੇ ਹਨ ਉਹ ਸਿਰਫ ਖੋਖਲੇ ਸ਼ਬਦ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਓ ਆਪਣੇ ਸਮਾਜ ਅਤੇ ਦੇਸ਼ ਦੇ ਭਲੇ ਲਈ ਇਕੱਠੇ ਹੋ ਕੇ ਦੇਸ਼ ਭਗਤਾਂ ਦੇ ਸੁਪਨਿਆਂ ਦੇ ਭਾਰਤ ਦੇਸ਼ ਦਾ ਨਿਰਮਾਣ ਕਰੀਏ। ਉਨ੍ਹਾਂ ਨੇ ਸਕੂਲ ਮੁਖੀਆਂ ਅਤੇ ਸਟਾਫ ਦੇ ਤਹਿ ਦਿਲੋਂ ਧੰਨਵਾਦ ਕੀਤਾ ਜਿਨ•ਾਂ ਦੇ ਸਹਿਯੋਗ ਸਦਕਾ ਸਕੂਲਾਂ ਅਤੇ ਕਾਲਜਾਂ ਵਿਚ ਇਹ ਚੇਤਨਾ ਦਿਵਸ ਮਨਾਇਆ ਜਾ ਸਕਿਆ ਹੈ। ਇਸ ਮੌਕੇ ਲੱਖਵੰਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਰਾਕੇਸ਼ ਚਲਾਣਾ, ਸਾਜਨ, ਭਾਨ ਚੰਦ, ਸੰਜੀਵ ਸੰਜੂ, ਸੋਨੂੰ ਖੁੰਗਰ, ਅਜੈ ਕੁਮਾਰ, ਅਸ਼ੋਕ ਕੁਮਾਰ, ਮੋਨੂੰ ਆਦਿ ਹਾਜ਼ਰ ਸਨ।