ਅਚਾਨਕ ਹੇਠਾਂ ਧੱਸੀ ਧਰਤੀ, ਕੰਮ ਕਰ ਰਹੇ ਨੌਜਵਾਨ ਦੀ ਮੌਤ

04/26/2017 5:06:29 PM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ) : ਸੁਨਾਮ ਵਿਖੇ ਗੀਤਾ ਭਵਨ ਰੋਡ ਸਥਿਤ ਇਕ ਦੁਕਾਨਦਾਰ ਦੀ ਪਿੱਕਅੱਪ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ''ਤੇ ਕੰਮ ਕਰਨ ਵਾਲੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਫੋਟੋ ਫਰੇਮ ਵਾਲੀ ਦੁਕਾਨ ਦੇ ਕੋਲ ਸਟੋਰ ਵਿਚ ਕੰਮ ਕਰ ਰਿਹਾ ਸੀ, ਇਸ ਦੌਰਾਨ ਪਿੱਕਅੱਪ ਗੱਡੀ ਵਿੱ ਸਾਮਾਨ ਜੋ ਕਿ ਸਟੋਰ ਵਿਚ ਉਤਾਰਿਆ ਜਾਣਾ ਸੀ। ਅਰਜਨ ਕੁਮਾਰ ਸਮਾਨ ਖਾਲੀ ਕਰਵਾਉਣ ਲਈ ਗੱਡੀ ਬੈਕ ਕਰਵਾ ਰਿਹਾ ਸੀ ਅਤੇ ਜਿਉਂ ਹੀ ਗੱਡੀ ਹੇਠਾਂ ਇੱਟ ਦੀ ਸਪੋਟ ਰੱਖਣ ਲੱਗਾ ਤਾਂ ਅਚਾਨਕ ਗੱਡੀ ਧਰਤੀ ਵਿਚ ਧੱਸ ਗਈ, ਜਿਸ ਕਾਰਨ ਅਰਜਨ ਕੁਮਾਰ ਗੱਡੀ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ''ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸੁਨਾਮ ਦੇ ਸਰਕਾਰੀ ਹਸਪਤਾਲ ''ਚ ਪੋਸਟਮਾਸਟਰਮ ਲਈ ਭੇਜ ਦਿੱਤਾ। ਫਿਲਹਾਲ ਪੁਲਸ ਵਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

Gurminder Singh

This news is Content Editor Gurminder Singh