ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

08/31/2018 3:46:22 AM

ਖਡੂਰ ਸਾਹਿਬ,   (ਕੁਲਾਰ)-  ਨੇਡ਼ਲੇ ਪਿੰਡ ਮੀਆਂਵਿੰਡ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਅਨੁਸਾਰ ਪੁਲਸ ਥਾਣਾ ਵੈਰੋਵਾਲ ਦੇ ਐੱਸ.ਐੱਚ.ਓ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ (27) ਪੁੱਤਰ ਬਲਕਾਰ ਸਿੰਘ ਵਾਸੀ ਮੀਆਂਵਿਡ ਜੋ ਬਹਿਕਾਂ ਵਿਚ ਰਹਿੰਦਾ ਸੀ ਆਪਣੇ ਮੋਟਰਸਾਈਕਲ ਹੀਰੋ ਹਾਂਡਾ ਨੰਬਰ ਪੀ.ਬੀ 46 ਐੱਚ 9628 ’ਤੇ ਘਰੋਂ ਗਿਆ ਪਰ ਅਗਲੀ ਸਵੇਰ ਨੂੰ ਤਿੰਮੋਵਾਲ ਤੋਂ ਖੱਖਾਂ ਨੂੰ ਜਾਂਦੀ ਸਡ਼ਕ ਦੇ ਕਿਨਾਰੇ ਮਿਲਿਆ। ਜਿਸ ਦੀ  ਸ਼ੱਕੀ ਹਾਲਾਤ ਵਿਚ ਮੌਤ ਹੋ ਚੁੱਕੀ ਸੀ। ਪਰਿਵਾਰ ਵੱਲੋਂ ਕੋਈ ਕਾਰਵਾਈ ਨਾ ਕਰਵਾਉਣ ’ਤੇ ਪੁਲਸ ਵੱਲੋਂ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਸਾਲ ਦੀ ਲਡ਼ਕੀ ਛੱਡ ਗਿਆ ਹੈ।