ਕੀਟਨਾਸ਼ਕ ਵਾਲੇ ਭਾਂਡੇ ''ਚ ਪਾਣੀ ਪੀਣ ਨਾਲ ਨੌਜਵਾਨ ਦੀ ਮੌਤ

07/19/2019 6:21:34 PM

ਮਲੋਟ,(ਜੁਨੇਜਾ): ਮਲੋਟ ਨੇੜਲੇ ਪਿੰਡ ਕਰਮਗੜ ਦੇ ਇਕ ਨੌਜਵਾਨ ਦੀ ਗਲਤੀ ਨਾਲ ਸਪਰੇਅ ਵਾਲੇ ਬਰਤਨ 'ਚ ਪਾਣੀ ਪੀਣ ਕਰਕੇ ਮੌਤ ਹੋ ਗਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਗਗਨ ਸੇਠ ਪੁੱਤਰ ਰਜਿੰਦਰ ਕੁਮਾਰ ਵਾਸੀ ਕਰਮਗੜੇ ਦੇ ਖੇਤ 'ਚ ਸਪਰੇਅ ਆਦਿ ਦਾ ਕੰਮ ਚੱਲ ਰਿਹਾ ਸੀ। ਖੇਤ ਵਿਚ ਕੁਝ ਪੁਰਾਣੇ ਸਪਰੇਅ ਵਾਲੇ ਖਾਲੀ ਡੱਬੇ ਪਏ ਸਨ। ਜਿਸ ਦੌਰਾਨ ਉਕਤ ਨੌਜਵਾਨ ਭੁਲੇਖੇ ਨਾਲ ਉਸ ਡੱਬੇ ਵਿਚ ਪਾਣੀ ਪੀ ਗਿਆ, ਜਿਸ ਕਰਕੇ ਉਸ ਦੀ ਹਾਲਤ ਗੰਭੀਰ ਹੋ ਗਈ। ਗਗਨ ਨੂੰ ਪਹਿਲਾਂ ਸਥਾਨਕ ਹਸਪਤਾਲ ਤੇ ਫਿਰ ਡੀ. ਐਮ. ਸੀ. ਲੁਧਿਆਣਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੇ ਇਕ ਬੱਚਾ ਛੱਡ ਗਿਆ ਹੈ।