ਜ਼ਮੀਨ ਗਹਿਣੇ ਧਰ ਕੈਨੇਡਾ ਗਏ ਪਿੰਡ ਮਾਛੀਕੇ ਦੇ ਨੌਜਵਾਨ ਦੀ ਮੌਤ,ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

05/12/2021 7:02:56 PM

ਨਿਹਾਲ ਸਿੰਘ ਵਾਲਾ,ਬਿਲਾਸਪੁਰ (ਰਣਜੀਤ ਬਾਵਾ, ਜਗਸੀਰ): ਪਿੰਡ ਮਾਛੀਕੇ ਦੇ ਇਕ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । 21 ਸਾਲਾ ਨੌਜਵਾਨ ਨੌਜਵਾਨ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਜਗਸੀਰ ਸਿੰਘ ਵੜਿੰਗ ਵਾਸੀ ਮਾਛੀਕੇ, ਜ਼ਿਲ੍ਹਾ ਮੋਗਾ ਜੋ ਕਿ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਐਬਟਸਫੋਰਡ (ਕੈਨੇਡਾ) ਵਿਖੇ ਗਿਆ ਸੀ।

ਪੰਜਾਬ ਦੀ ਸਿਆਸਤ ’ਚ ਵੱਡਾ ਨਾਂ ਸਨ ਇੰਦਰਜੀਤ ਸਿੰਘ ਜ਼ੀਰਾ, ਅਜਿਹਾ ਰਿਹੈ ਸਿਆਸੀ ਸਫ਼ਰ 

ਬੀਤੀ ਰਾਤ ਆਪਣੇ ਕੰਮ ਤੋਂ ਵਾਪਸ ਆ ਕੇ ਨਹਾਉਣ ਲੱਗਾ ਸੀ ਤਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸੰਦੀਪ ਸਿੰਘ ਦੀ ਮੌਤ ਨੂੰ ਲੈ ਕੇ ਪਿੰਡ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੰਦੀਪ ਸਿੰਘ ਦਾ ਪਿਤਾ ਕਿਸਾਨ ਹੈ, ਜਿਸ ਨੇ ਆਪਣੀ ਜ਼ਮੀਨ ਗਹਿਣੇ ਧਰ ਕੇ ਆਪਣੇ ਪੁੱਤਰ ਦੇ ਵਧੀਆ ਭਵਿੱਖ ਲਈ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਪਰਿਵਾਰ ਦੀਆਂ ਆਸਾ ’ਤੇ ਅੱਜ ਪਾਣੀ ਫ਼ਿਰ ਗਿਆ। ਪਿੰਡ ਮਾਛੀਕੇ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਵਾਪਸ ਲਿਆਉਣ ਲਈ ਯੋਗ ਉਪਰਾਲੇ ਕੀਤੇ ਜਾਣ।

ਇਹ ਵੀ ਪੜ੍ਹੋ: ਰੂਪਨਗਰ ’ਚ ਇਨਸਾਨੀਅਤ ਸ਼ਰਮਸਾਰ, ਗਰਭਵਤੀ ਮਹਿਲਾ ਨੂੰ ਕੰਧ ਟਪਾਉਣ ਸਮੇਂ ਮੌਕੇ ’ਤੇ ਡਿੱਗੇ ਨਵਜਾਤ ਬੱਚੇ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

Shyna

This news is Content Editor Shyna