ਨੌਜਵਾਨ ਨੇ ਮਹਿਲਾ ਨੂੰ ਮਾਰੀ ਗੋਲੀ, ਪੁਲਸ ਨੇ ਕੀਤਾ ਕਾਬੂ

03/31/2019 6:36:03 PM

ਲੁਧਿਆਣਾ : ਮੁਲਾਂਪੁਰ ਦਾਖਾ ਦੇ ਬੱਸ ਸਟੈਂਡ ਨੇੜੇ ਇਕ ਨੌਜਵਾਨ ਮਹਿਲਾ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਇਸ ਵਾਰਦਾਤ ਦੀ ਸੂਚਨਾ ਸਥਾਨਕ ਲੋਕਾਂ ਵਲੋਂ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚ ਪੁਲਸ ਨੇ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੌਜਵਾਨ ਨੇ ਬੱਸ ਸਟੈਂਡ ਤੋਂ ਕੁੱਝ ਦੂਰ ਆਪਣੇ ਆਪ ਨੂੰ ਬਾਥਰੂਮ 'ਚ ਬੰਦ ਕਰ ਲਿਆ। ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਵਾਰ-ਵਾਰ ਨੌਜਵਾਨ ਨੂੰ ਸਰੰਡਰ ਕਰਨ ਲਈ ਆਖਿਆ। ਨੌਜਵਾਨ ਕੋਲ ਹਥਿਆਰ ਹੋਣ ਕਾਰਨ ਪੁਲਸ ਨੇ ਵੀ ਪੁਜੀਸ਼ਨ ਲੈ ਲਈ, ਜਿਸ ਨੂੰ ਦੇਖ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। 
ਕਾਫੀ ਸਮੇਂ ਬਾਅਦ ਵੀ ਜਦੋਂ ਨੌਜਵਾਨ ਨੇ ਸਰੰਡਰ ਨਾ ਕੀਤਾ ਤਾਂ ਮਜਬੂਰਨ ਪੁਲਸ ਨੇ ਦਰਵਾਜ਼ਾ ਤੋੜ ਕੇ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਪੁਲਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਕੱਪੜਿਆਂ 'ਤੇ ਖੂਨ ਦੇ ਨਿਸ਼ਾਨ ਸਨ। ਦੱਸ ਦੇਈਏ ਕਿ ਪੁਲਸ ਜ਼ਖਮੀ ਮਹਿਲਾ ਕੋਲ ਵੀ ਜਾ ਰਹੀ ਹੈ, ਜਿਥੇ ਉਸਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਉਸ ਦੇ ਆਧਾਰ 'ਤੇ ਗੋਲੀ ਚਲਾਉਣ ਵਾਲੇ ਨੌਜਵਾਨ 'ਤੇ ਕਾਰਵਾਈ ਕੀਤੀ ਜਾਵੇਗੀ।

Gurminder Singh

This news is Content Editor Gurminder Singh