ਚਿੱਟੇ ਦੀ ਸਪਲਾਈ ਕਰਨ ਵਾਲੇ ਦੋ ਨੌਜਵਾਨ ਲੋਕਾਂ ਨੇ ਦਬੋਚੇ

06/14/2019 5:55:53 PM

ਖਡੂਰ ਸਾਹਿਬ (ਗਿੱਲ) : ਪੁਲਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਗਿੱਲ ਕਲੇਰ ਦੇ ਵਾਸੀਆਂ ਵਲੋਂ ਨਸ਼ਾ ਵੇਚਣ ਵਾਲੇ 2 ਸ਼ੱਕੀ ਨੌਜਵਾਨਾਂ ਨੂੰ ਦਬੋਚਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਦੋਵੇਂ ਨੌਜਵਾਨ ਪਲਸਰ ਮੋਟਰ ਸਾਈਕਲ 'ਤੇ ਸਵਾਰ ਸਨ ਅਤੇ ਉਨ੍ਹਾਂ ਕੋਲੋ ਚਿੱਟੇ ਦੀਆਂ 6 ਪੁੜੀਆਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਪੁਲਸ ਨੂੰ ਸੌਪ ਦਿੱਤਾ। ਨਸ਼ਾ ਵੇਚਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਉਹ ਮਿੱਟੇ ਨਾਮ ਦਾ ਮਸ਼ਹੂਰ ਨਸ਼ਾ ਤਸਕਰ ਹੈ ਜੋ ਪਿੰਡ ਘੱਗੇ ਦਾ ਰਹਿਣ ਵਾਲਾ ਹੈ ਅਤੇ ਮਿੱਟਾ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਬਦਲੇ ਨਸ਼ਾ ਪੀਣ ਲਈ ਵੀ ਦਿੰਦਾ ਸੀ। 

ਇਸ ਮੌਕੇ ਥਾਣਾ ਵੈਰੋਵਾਲ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਪਹੁੰਚ ਕੇ ਉਕਤ ਨੌਜਵਾਨਾਂ, ਚਿੱਟੇ ਦੀਆਂ ਪੁੜੀਆਂ ਅਤੇ ਪਲਸਰ ਮੋਟਰਸਾਈਕਲ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਮੁਤਾਬਕ ਇਨ੍ਹਾਂ ਤਸਕਰਾਂ ਤੋਂ ਬਾਰੀਕੀ ਨਾਲ ਪੜਤਾਲ ਕਰਕੇ ਇਨ੍ਹਾਂ ਦੇ ਪਿੱਛੇ ਕੰਮ ਕਰਨ ਵਾਲੇ ਵੱਡੇ ਨਸ਼ਾ ਤਸਕਰਾ ਤੱਕ ਪਹੁੰਚਿਆ ਜਾਵੇਗਾ।

Gurminder Singh

This news is Content Editor Gurminder Singh