ਦੋ ਬੱਚਿਆਂ ਦਾ ਬਾਪ ਕੁੜੀ ਲੈ ਕੇ ਫਰਾਰ

Saturday, Aug 05, 2017 - 06:58 PM (IST)

ਧੂਰੀ (ਸ਼ਰਮਾ) : ਧਰਮਪੁਰਾ ਮੁਹੱਲ ਦਾ ਰਹਿਣ ਵਾਲਾ ਰਿੰਕੂ ਨਾਂ ਦਾ ਵਿਅਕਤੀ ਜੋ ਦੋ ਬੱਚਿਆਂ ਦਾ ਪਿਓ ਵੀ ਹੈ ਇਕ ਨੌਜਵਾਨ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ। ਰਿੰਕੂ ਮਾਲੇਰਕੋਟਲਾ ਰੋਡ ਨੇੜੇ ਗਊਸ਼ਾਲਾ ਸਾਹਮਣੇ ਜਨਰਲ ਸਟੋਰ ਦੀ ਦੁਕਾਨ ਕਰਦਾ ਸੀ ਜਿਸ ਕੋਲ ਉਸੇ ਮੁਹੱਲੇ ਦੀ ਇਕ ਨੌਜਵਾਨ ਲੜਕੀ ਪਿਛਲੇ ਕਈ ਸਾਲਾਂ ਤੋਂ ਬਕਾਇਦਾ ਹੈਲਪਰ ਅਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਜਿਸ ਨੂੰ ਲੈ ਕੇ ਉਹ ਫਰਾਰ ਹੋ ਗਿਆ ਹੈ।
ਰਿੰਕੂ ਰਾਣਾ ਪੁੱਤਰ ਦਿੰਗਵਰ ਦਾਸ ਜੋ ਲਗਭਗ 38 ਸਾਲ ਦਾ ਸੀ, ਇਸ ਲੜਕੀ ਨੂੰ ਲੈ ਕੇ ਉਕਤ ਨੌਜਵਾਨ ਦਾ ਆਪਣੀ ਪਤਨੀ ਨਾਲ ਅਕਸਰ ਤਕਰਾਰ ਰਹਿੰਦੀ ਸੀ। ਕਈ ਵਾਰ ਇਸ ਪ੍ਰੇਮ ਸਬੰਧਾਂ ਨੂੰ ਲੈ ਕੇ ਕਾਫੀ ਝਗੜਾ ਵੀ ਰਹਿੰਦਾ ਸੀ। ਇਹ ਲੜਕੀ ਅਤਿ ਗਰੀਬ ਪਰਿਵਾਰ 'ਚੋਂ ਹੈ।


Related News