ਕਾਰ ਹਾਦਸੇ ''ਚ 25 ਸਾਲਾ ਲੜਕੇ ਦੀ ਮੌਤ

02/06/2019 4:54:29 PM

ਮੋਗਾ (ਅਜ਼ਾਦ) : ਬੀਤੀ ਰਾਤ ਮੋਗਾ-ਫਿਰੋਜ਼ਪੁਰ ਜੀ. ਟੀ. ਰੋਡ 'ਤੇ ਕਾਰ ਹਾਦਸੇ ਵਿਚ ਇਕ ਨੌਜਵਾਨ ਲੜਕਾ ਕੁਨਾਲ ਭੂਸ਼ਣ (25) ਨਿਵਾਸੀ ਜ਼ੀਰਾ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਵਲੋਂ ਮ੍ਰਿਤਕ ਦੇ ਭਰਾ ਸਾਹਿਲ ਭੂਸ਼ਣ ਪੁੱਤਰ ਰਾਕੇਸ਼ ਭੂਸ਼ਣ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। 
ਪੁਲਸ ਸੂਤਰਾਂ ਅਨੁਸਾਰ ਕੁਨਾਲ ਭੂਸ਼ਣ ਜੋ ਆੜ੍ਹਤ ਦਾ ਕੰਮ ਕਰਦਾ ਸੀ। ਬੀਤੀ ਰਾਤ ਆਪਣੀ ਕਾਰ ਰਾਹੀਂ ਮੋਗਾ ਆ ਰਿਹਾ ਸੀ ਤਾਂ ਜਦ ਉਹ ਥਾਣਾ ਸਦਰ ਦੇ ਨੇੜੇ ਪੁੱਜੇ ਤਾਂ ਸੜਕ ਦੇ ਵਿਚਕਾਰ ਪਏ ਮਿੱਟੀ ਦੇ ਢੇਰ ਵਿਚ ਉਸਦੀ ਕਾਰ ਜਾ ਵੜੀ, ਜਿਸ ਕਾਰਨ ਕੁਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਉਥੇ ਉਸਨੇ ਦਮ ਤੋੜ ਦਿੱਤਾ। ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ ਹੈ।

Gurminder Singh

This news is Content Editor Gurminder Singh