ਜੀ. ਟੀ. ਯੂ. ਵੱਲੋਂ ਸਿੱਖਿਆ ਅਫਸਰ ਖਿਲਾਫ ਪ੍ਰਦਰਸ਼ਨ

Friday, Jan 12, 2018 - 03:29 AM (IST)

ਰੂਪਨਗਰ, (ਵਿਜੇ)- ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜ਼ਿਲੇ 'ਚ ਅਧਿਆਪਕਾਂ ਦੇ ਮਾਣ ਸਨਮਾਨ ਦੀ ਬਹਾਲੀ, ਵਾਲੰਟੀਅਰਾਂ ਦੇ ਰੋਕੇ ਗਏ ਟੀ.ਏ. ਸਮੇਤ ਹੋਰ ਅਧਿਆਪਕਾਂ ਮਸਲਿਆਂ ਦੇ ਹੱਲ ਲਈ ਜ਼ਿਲਾ ਸਿੱਖਿਆ ਅਫਸਰ ਖਿਲਾਫ ਜ਼ਿਲਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। 
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਗੁਰਚਰਨ ਆਲੋਵਾਲ, ਅਵਨੀਤ ਚੱਢਾ, ਦਵਿੰਦਰ ਚਨੌਲੀ, ਧਰਮਿੰਦਰ ਭੰਗੂ, ਗੁਰਪ੍ਰੀਤ ਹੀਰਾ, ਅਵਤਾਰ ਜਵੰਧਾ, ਬਲਵਿੰਦਰ ਮੀਆਂਪੁਰ, ਸੁਰਜੀਤ ਸਿੰਘ, ਗੁਰਿੰਦਰਪਾਲ ਖੇੜੀ, ਹਰਮੀਤ ਬਾਗਵਾਲੀ, ਗੁਰਮੁਖ ਬਾਲਾ, ਹਰਬੰਸ ਬੈਂਸ, ਗੁਰਦੀਪ ਖਾਬੜਾਸ, ਹਰਮੀਤ ਬਾਗਵਾਲੀ ਨੇ ਕਿਹਾ ਕਿ ਅੱਜ ਪ੍ਰਾਇਮਰੀ ਵਿਭਾਗ ਵਿਚ ਸਭ ਤੋਂ ਚਰਚਾ ਦਾ ਵਿਸ਼ਾ ਬਣੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੇ ਜਿਨ੍ਹਾਂ ਨਤੀਜਿਆਂ ਸਬੰਧੀ ਪੁੱਛਗਿੱਛ ਡੀ.ਈ.ਓ. ਪ੍ਰਾਇਮਰੀ ਵੱਲੋਂ ਕੀਤੀ ਜਾ ਰਹੀ ਹੈ ਉਹ ਬਗੈਰ ਕਿਸੇ ਮਟੀਰੀਅਲ ਤੋਂ ਅਤੇ ਦਸੰਬਰ ਤੱਕ ਕਿਤਾਬਾਂ ਨਾ ਪੁੱਜਣ ਦੇ ਬਾਵਜੂਦ ਪ੍ਰਗਤੀ ਦਰਸਾ ਰਹੇ ਹਨ। ਇਸ ਦੇ ਬਾਵਜੂਦ ਸਿੱਖਿਆ ਅਧਿਕਾਰੀ ਵੱਲੋਂ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। 
ਪਿਛਲੇ ਲੱਗਭਗ ਦੋ ਦਹਾਕਿਆਂ ਤੋਂ ਸਰਕਾਰੀ ਸਿੱਖਿਆ ਤੰਤਰ ਵਿਚ ਬੇਭਰੋਸਗੀ ਪੈਦਾ ਕਰ ਕੇ ਹੁਣ ਮੁਢਲਾ ਢਾਂਚਾ ਉਸਾਰਨ ਤੋਂ ਬਗੈਰ ਅਧਿਆਪਕਾਂ ਤੋਂ ਸਿਰਫ ਦੋ ਮਹੀਨਿਆਂ ਵਿਚ ਕਰੜੇ ਨਤੀਜੇ ਲੈਣ ਲਈ ਦਬਾਅ ਪਾਇਆ ਜਾ ਰਿਹਾ। ਕਿਉਂਕਿ ਵਿਭਾਗ ਵਿਚ ਪਹਿਲਾਂ ਚੱਲਦੇ ਪ੍ਰਵੇਸ਼ ਪ੍ਰੋਜੈਕਟ ਵਿਚ ਜਿਹੜੇ ਟੀਚੇ ਮਿੱਥੇ ਜਾਂਦੇ ਰਹੇ ਹਨ ਉਨ੍ਹਾਂ ਨੂੰ ਵੀ ਹੋਰ ਸਖਤ ਕਰ ਦਿੱਤਾ ਗਿਆ ਹੈ ਤਾਂ ਕਿ ਸੂਬਾਈ ਅਫਸਰਸ਼ਾਹੀ ਸਾਹਮਣੇ ਨੰਬਰ ਬਣਾਏ ਜਾ ਸਕਣ। ਉਨ੍ਹਾਂ ਕਿਹਾ ਕਿ ਜਥੇਬੰਦੀ ਕਦੇ ਵੀ ਗੱਲਬਾਤ ਤੋਂ ਨਹੀਂ ਭੱਜੀ ਤੇ ਹੁਣ ਵੀ ਜ਼ਿਲੇ ਦੇ ਵਿਦਿਅਕ ਮਾਹੌਲ ਨੂੰ ਉਸਾਰੂ ਬਣਾਉਣ ਲਈ ਗੱਲਬਾਤ ਕਰਨ ਨੂੰ ਤਿਆਰ ਹੈ ਪਰ ਅਧਿਆਪਕਾਂ ਦਾ ਮਾਣ ਸਨਮਾਨ ਜ਼ਰੂਰ ਬਹਾਲ ਹੋਣਾ ਚਾਹੀਦਾ ਹੈ। 
ਇਸ ਮੌਕੇ ਕੁਲਦੀਪ ਗਿੱਲ, ਦਵਿੰਦਰ ਸਮਾਣਾ, ਜਸਵਿੰਦਰ ਸਿੱਧੂ, ਸੁਰਜੀਤ ਸਿੰਘ ਸੈਦਪੁਰ, ਰਣਧੀਰ ਸਿੰਘ, ਬੀਰ ਸਿੰਘ ਦੜੌਲੀ, ਰਜਿੰਦਰ ਬਾਲੀ, ਕੁਲਵੀਰ ਕੰਧੋਲਾ, ਇੰਦਰਜੀਤ ਇੰਦਰਪੁਰਾ, ਸੁਖਦੇਵ ਧਨੋਆ, ਕੇਸਰ ਸਿੰਘ ਲਹਿੜੀਆਂ, ਰਕੇਸ਼ ਗੋਨੂੰ, ਅਵਤਾਰ ਭੱਠਲ, ਸਟੇਟ ਐਵਾਰਡੀ ਵਿਕਾਸ ਸੋਨੀ, ਅਵਤਾਰ ਰਾਣਾ, ਹਰਮੇਸ਼ ਸੈਣੀਮਾਜਰਾ, ਮੋਹਣ ਲਾਲ ਕਾਕੂ, ਨੈਸ਼ਨਲ ਐਵਾਰਡੀ ਸੋਹਣ ਲਾਲ, ਸਟੇਟ ਐਵਾਰਡੀ ਪਰਮਜੀਤ, ਸਟੇਟ ਐਵਾਰਡੀ ਹਰਦੇਵ ਸਿੰਘ, ਤਰਲੋਚਨ ਆਲੋਵਾਲ, ਗੁਰਪ੍ਰੀਤ ਮੁਰਿੰਡਾ ਤੇ ਬਲਵਿੰਦਰ ਆਦਿ ਹਾਜ਼ਰ ਸਨ।


Related News