ਜੀ. ਐਸ. ਟੀ ਖਿਲਾਫ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖ ਕੇ ਕੱਢੀ ਰੋਸ ਰੈਲੀ

Thursday, Jul 06, 2017 - 05:01 PM (IST)


ਜਲਾਲਾਬਾਦ(ਸੇਤੀਆ)—ਕੇਂਦਰ ਸਰਕਾਰ ਵਲੋਂ ਕੱਪੜੇ ਦੀ ਵਿਕਰੀ ਤੇ ਲਗਾਏ ਗਏ ਜੀ. ਐਸ. ਟੀ ਟੈਕਸ ਦੇ ਖਿਲਾਫ ਸੂਬਾ ਪੱਧਰੀ ਯੂਨੀਅਨ ਦੇ ਸੱਦੇ ਤੇ ਅੱਜ ਸਥਾਨਕ ਹੋਲਸੇਲ ਅਤੇ ਰਿਟੇਲ ਕੱਪੜਾ ਵਿਕ੍ਰੇਤਾਵਾਂ ਵਲੋਂ ਦੁਕਾਨਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ। ਉਥੇ ਸ਼ਹਿਰ ਵਿਚ ਰੋਸ ਰੈਲੀ ਕੱਢ ਕੇ ਐਸ. ਡੀ. ਐਮ. ਦਫਤਰ ਵਿਚ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਤੋਂ ਪਹਿਲਾਂ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਸ਼੍ਰੀ ਕ੍ਰਿਸ਼ਨਾਂ ਮੰਦਿਰ ਵਿਚ ਪ੍ਰਧਾਨ ਦਰਸ਼ਨ ਲਾਲ ਅਨੇਜਾ, ਉਪ ਪ੍ਰਧਾਨ ਰਵੀ ਮਿੱਢਾ ਅਤੇ ਸੈਕਟਰੀ ਸੁਰਿੰਦਰ ਕੁਮਾਰ ਬਜਾਜ ਦੀ ਅਗੁਵਾਈ ਹੇਠ ਸੰਪੰਨ ਹੋਈ। ਜਿੱਥੇ ਸਰਕਾਰ ਵਲੋਂ ਕੱਪੜੇ ਤੇ ਲਗਾਏ ਗਏ ਜੀ. ਐਸ. ਟੀ. ਟੈਕਸ ਦੇ ਖਿਲਾਫ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਅਹੁੱਦੇਦਾਰਾਂ ਨੇ ਦੱਸਿਆ ਕਿ ਜਿਆਦਾਤਰ ਦੁਕਾਨਦਾਰ ਜੀ. ਐਸ. ਟੀ. ਬਾਰੇ ਜਾਣੂ ਨਹੀਂ ਹਨ ਅਤੇ ਦੂਜੇ ਪਾਸੇ ਪਹਿਲਾਂ ਕੱਪੜੇ ਨੂੰ ਟੈਕਸ ਤੋਂ ਮੁਕਤ ਰੱਖਿਆ ਗਿਆ ਸੀ ਪਰ ਹੁਣ ਕੇਂਦਰ ਸਰਕਾਰ ਵਲੋਂ ਨਵੇਂ ਕਾਨੂੰਨ ਵਿਚ ਕੱਪੜੇ ਦੀ ਖਰੀਦ ਤੇ ਟੈਕਸ ਲਗਾ ਦਿੱਤਾ ਗਿਆ, ਜਦਕਿ ਇਸ ਨੂੰ ਟੈਕਸ ਤੋਂ ਮੁਕਤ ਕਰਨਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਬਜਾਰਾਂ ਵਿੱਚ ਦੁਕਾਨਦਾਰਾਂ ਵਲੋਂ ਰੋਸ ਰੈਲੀ ਕੱਢੀ ਗਈ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਬਾਅਦ ਤਹਿਸੀਲ ਕੰਪਲੈਕਸ ਵਿਚ ਐਸਡੀਐਮ ਦਫਤਰ 'ਚ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ।


Related News