ਯਾਕੂਬ ਮੇਨਨ ਦੀ ਫਾਂਸੀ ''ਤੇ ਬੋਲੇ ਕੈਪਟਨ ਅਮਰਿੰਦਰ, ਦਿੱਤੀ ਸਖਤ ਪ੍ਰਤੀਕਿਰਿਆ (ਵੀਡੀਓ)

07/31/2015 5:41:21 PM

ਚੰਡੀਗੜ੍ਹ : 1993 ਦੇ ਮੁੰਬਈ ਬੰਬ ਧਮਾਕੇ ਵਿਚ ਸ਼ਮੂਲੀਅਤ ਨੂੰ ਲੈ ਕੇ ਯਾਕੂਬ ਮੇਨਨ ਨੂੰ ਦਿੱਤੀ ਗਈ ਫਾਂਸੀ ਦਾ ਲੋਕ ਸਭਾ ''ਚ ਕਾਂਗਰਸ ਦੇ ਡਿਪਟੀ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਲੰਮਾ ਅਰਸਾ ਜੇਲ ''ਚ ਕੱਢਣ ਵਾਲੇ ਮੇਨਨ ਨੂੰ ਉਮਰ ਕੈਦ ਦੀ ਸਜ਼ਾ ਹੀ ਦੇਣੀ ਚਾਹੀਦੀ ਸੀ।
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਿਸਾਬ ਨਾਲ ਉਮਰ ਕੈਦ ਫਾਂਸੀ ਨਾਲੋਂ ਵੀ ਸਖਤ ਸਜ਼ਾ ਹੈ।

Gurminder Singh

This news is Content Editor Gurminder Singh