ਗਲਤ ਸਾਇਡ ਤੋਂ ਆ ਰਹੇ ਤੇਜ ਰਫ਼ਤਾਰ ਮੋਟਰਸਾਇਕਲ ਚਾਲਕ ਨੇ ਦੂਜੇ ਚਾਲਕ ਨੂੰ ਮਾਰੀ ਟੱਕਰ, ਹੋਈ ਮੌਤ

11/05/2021 10:00:43 AM

ਗੁਰਦਾਸਪੁਰ (ਸਰਬਜੀਤ) - ਮੋਟਰਸਾਇਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਹੇ ਇੱਕ ਨੌਜਵਾਨ ਨੂੰ ਤੇਜ ਰਫ਼ਤਾਰ ਦੂਸਰੇ ਮੋਟਰਸਾਇਕਲ ਚਾਲਕ ਵਲੋਂ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਮੋਟਰਸਾਇਕਲ ਚਾਲਕ ਦੀ ਮੌਤ ਹੋ ਗਈ। ਦੂਜਾ ਦੋਸ਼ੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਿਟੀ ਦੀ ਪੁਲਸ ਨੇ ਇਸ ਮਾਮਲੇ ਵਿੱਚ ਫਰਾਰ ਹੋਏ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੀਤਾ ਬਜ਼ੁਰਗ ਜਨਾਨੀ ਦਾ ਕਤਲ

ਫੌਜਾ ਮਸੀਹ ਪੁੱਤਰ ਬੁੱਢਾ ਮਸੀਹ ਵਾਸੀ ਅੱਬਲਖੈਰ ਨੇ ਦੱਸਿਆ ਕਿ 3 ਨਵੰਬਰ ਨੂੰ ਉਸਦਾ ਮੁੰਡਾ ਰੋਮੀ ਮਸੀਹ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਆਪਣੇ ਪਿੰਡ ਅੱਬਲਖੈਰ ਨੂੰ ਜਾ ਰਿਹਾ ਸੀ। ਜਦੋਂ ਉਹ ਰਵੀਦਾਸ ਚੌਕ ਤੋਂ ਥੋੜੇ ਪਿੱਛੇ ਚਰਚ ਦੇ ਨੇੜੇ ਪੁੱਜਾ ਤੋਂ ਸਾਹਮਣੇ ਤੋਂ ਦੋਸ਼ੀ ਸੁਨੀਲ ਕੁਮਾਰ ਪੁੱਤਰ ਕਰਮ ਚੰਦ ਵਾਸੀ ਅੱਬਲਖੈਰ ਆਪਣੇ ਮੋਟਰ ਸਾਇਕਲ ’ਤੇ ਸਵਾਰ ਹੋ ਕੇ ਆਇਆ। ਉਸਨੇ ਆਪਣਾ ਮੋਟਰਸਾਇਕਲ ਤੇਜ ਰਫ਼ਤਾਰ ਗਲਤ ਸਾਇਡ ਤੋਂ ਲਾਪ੍ਰਵਾਹੀ ਨਾਲ ਚਲਾ ਕੇ ਰੋਮੀ ਮਸੀਹ ਦੇ ਮੋਟਰਸਾਇਕਲ ਵਿੱਚ ਮਾਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

 

rajwinder kaur

This news is Content Editor rajwinder kaur