ਦੁਨੀਆ ਦਾ ਪਹਿਲਾ ਹਸਪਤਾਲ ਬਣਿਆ 'PGI', ਇੰਨੀ ਘੱਟ ਉਮਰ ਦੀ ਬੱਚੀ ਦੇ ਨੱਕ 'ਚੋਂ ਕੱਢਿਆ 'ਟਿਊਮਰ'

01/22/2021 11:14:02 AM

ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਦੇ ਡਾਕਟਰਾਂ ਨੇ 1 ਸਾਲ, 4 ਮਹੀਨੇ ਦੀ ਇਕ ਬੱਚੀ ਦੇ ਨੱਕ 'ਚੋਂ 3 ਸੈਂਟੀਮੀਟਰ ਲੰਬਾ ਟਿਊਮਰ ਕੱਢਣ 'ਚ ਸਫ਼ਲਤਾ ਹਾਸਲ ਕੀਤੀ ਹੈ। ਪੀਡੀਆਟ੍ਰਿਕ ਨਿਊਰੋ ਐਂਡੋਸਕੋਪੀ ਦੇ ਇਤਿਹਾਸ 'ਚ ਇਹ ਇਸ ਤਰ੍ਹਾਂ ਦਾ ਪਹਿਲਾ ਕੇਸ ਹੈ। ਇਹ ਹੀ ਨਹੀਂ, ਦੁਨੀਆ 'ਚ ਪੀ. ਜੀ. ਆਈ. ਪਹਿਲਾ ਹਸਪਤਾਲ ਬਣ ਗਿਆ ਹੈ, ਜਿੱਥੇ ਇੰਨੀ ਘੱਟ ਉਮਰ ਦੇ ਮਰੀਜ਼ ਦਾ ਇਸ ਤਕਨੀਕ ਨਾਲ ਇਲਾਜ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਸਾਲ 2019 'ਚ ਸਟੈਂਡਫੋਰਡ (ਯੂ. ਐੱਸ.) 'ਚ 2 ਸਾਲ ਦੇ ਬੱਚੇ ਦੇ ਨੱਕ 'ਚੋਂ ਐਂਡੋਸਕੋਪੀ ਰਾਹੀਂ ਟਿਊਮਰ ਕੱਢਿਆ ਗਿਆ ਸੀ। ਪੀ. ਜੀ. ਆਈ. ਨਿਊਰੋ ਸਰਜਰੀ ਮਹਿਕਮੇ ਤੋਂ ਡਾ. ਦੰਡਾਪਾਨੀ ਐੱਸ. ਐੱਸ., ਡਾ. ਸੁਸ਼ਾਂਤ ਅਤੇ ਈ. ਐੱਨ. ਟੀ. ਮਹਿਕਮੇ ਤੋਂ ਡਾ. ਰਿਜੁਨੀਤਾ ਨੇ ਇਹ ਆਪਰੇਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਫਿਰ ਇਸ ਦਿਨ ਦੀ ਰਿਹਾ ਕਰੇਗੀ 'ਛੁੱਟੀ', ਜਾਰੀ ਹੋਏ ਹੁਕਮ

ਜਾਣਕਾਰੀ ਮੁਤਾਬਕ ਉੱਤਰਾਖੰਡ ਦੀ ਰਹਿਣ ਵਾਲੀ ਬੱਚੀ ਨੂੰ ਤਿੰਨ ਹਫ਼ਤੇ ਪਹਿਲਾਂ ਹੀ ਪੀ. ਜੀ. ਆਈ. 'ਚ ਇਲਾਜ ਲਈ ਲਿਆਂਦਾ ਗਿਆ ਸੀ। ਬੱਚੀ ਦੇ ਪਰਿਵਾਰ ਨੇ ਨੋਟਿਸ ਕੀਤਾ ਕਿ ਉਸ ਦਾ ਵਿਜ਼ਨ (ਦੇਖਣ ਦੀ ਸਮਰੱਥਾ) ਘੱਟ ਹੋ ਰਿਹਾ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਇਲਾਜ ਲਈ ਲੈ ਕੇ ਆਏ। ਸਰਜਰੀ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਉਸ ਨੂੰ ਘਰ ਭੇਜ ਦਿੱਤਾ ਗਿਆ। ਡਾ. ਦੰਡਾਪਾਨੀ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਚੰਗੀ ਹੈ। ਸਰਜਰੀ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। 3 ਮਹੀਨੇ ਬਾਅਦ ਫਾਲੋਅਪ ਲਈ ਉਸ ਨੂੰ ਬੁਲਾਇਆ ਗਿਆ ਹੈ। ਐੱਮ. ਆਰ. ਆਈ. ਤੋਂ ਬਾਅਦ ਦੁਬਾਰਾ ਸਾਰੇ ਟੈਸਟ ਕਰ ਕੇ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ, ਮਾਰੀਆਂ ਜਾਣਗੀਆਂ 50 ਹਜ਼ਾਰ ਮੁਰਗੀਆਂ
ਬਹੁਤ ਰਿਸਕੀ ਸੀ ਸਰਜਰੀ, 6 ਘੰਟੇ 'ਚ ਹੋਈ ਪੂਰੀ
ਬੱਚੀ ਦੇ ਬ੍ਰੇਨ (ਖੋਪੜੀ ਦੇ ਬੇਸ) 'ਚ ਇਹ ਕੈਲਸੀਫਾਈਡ ਬ੍ਰੇਨ ਟਿਊਮਰ (ਕੋਰਨੀਓਫੇਰੀਨਿਜਯੋਮਾ) ਸੀ। ਦੰਡਾਪਾਨੀ ਕਹਿੰਦੇ ਹਨ ਕਿ ਇਹ ਰੋਗ ਆਮ ਹੈ ਪਰ ਇੰਨੀ ਘੱਟ ਉਮਰ 'ਚ ਹੋਣ ਦੇ ਘੱਟ ਆਸਾਰ ਹਨ। ਟਿਊਮਰ ਨੂੰ ਕੱਢਣ ਦੇ ਸਾਡੇ ਕੋਲ ਦੋ ਬਦਲ ਸਨ, ਜਿਸ 'ਚ ਪਹਿਲਾਂ ਓਪਨ ਸਰਜਰੀ ਸੀ, ਜਿਸ 'ਚ ਖੋਪੜੀ ਨੂੰ ਖੋਲ੍ਹ ਕੇ ਟਿਊਮਰ ਹਟਾਇਆ ਜਾਂਦਾ ਹੈ। ਉੱਥੇ ਹੀ, ਦੂਜਾ ਨੱਕ ਦੇ ਜ਼ਰੀਏ ਸੀ। ਸਾਡੇ ਕੋਲ ਸਾਰੇ ਉਪਕਰਣ ਤੇ ਮਾਹਰ ਡਾਕਟਰ ਹਨ ਪਰ ਇਸ ਕੇਸ 'ਚ ਸਭ ਤੋਂ ਵੱਡੀ ਮੁਸ਼ਕਿਲ ਮਰੀਜ਼ ਦੀ ਘੱਟ ਉਮਰ ਸੀ। ਕੇਸ ਨੂੰ ਬਹੁਤ ਸਟੱਡੀ ਕੀਤਾ ਗਿਆ। ਇੰਟਰਨੈਸ਼ਨਲ ਪੱਧਰ ਦੀਆਂ ਕਈ ਰਿਸਰਚਾਂ ਦੇਖੀਆਂ ਗਈਆਂ। ਡਾ. ਦੰਡਾਪਾਨੀ ਨੇ ਕਿਹਾ ਕਿ ਘੱਟ ਉਮਰ 'ਚ ਨੱਕ ਦੇ ਟਿਸ਼ੂ ਬਹੁਤ ਨਾਜ਼ੁਕ ਹੁੰਦੇ ਹਨ ਅਤੇ ਹੱਡੀ ਇੰਨੀ ਮਜ਼ਬੂਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਰਜਰੀ ਬਹੁਤ ਰਿਸਕੀ ਸੀ। ਅਸੀਂ ਯੂ. ਐੱਸ. ਵਾਲੇ ਕੇਸ ਨੂੰ ਵੀ ਸਟੱਡੀ ਕੀਤਾ, ਜਿਸ ਤੋਂ ਬਾਅਦ ਇਹ ਸਰਜਰੀ ਕੀਤੀ ਗਈ। 3 ਸੈਂਟੀਮੀਟਰ ਦਾ ਟਿਊਮਰ ਨੱਕ 'ਚੋਂ ਕੱਢਿਆ ਗਿਆ। ਇਸ ਤਕਨੀਕ ਦੀ ਚੰਗੀ ਗੱਲ ਇਹ ਹੈ ਕਿ ਦਿਮਾਗ ਨਾਲ ਅਸੀਂ ਕੋਈ ਛੇੜਛਾੜ ਨਹੀਂ ਕੀਤੀ। ਓਪਨ ਸਰਜਰੀ 'ਚ ਅੱਗੇ ਜਾ ਕੇ ਕੁੱਝ ਨਿਊਰੋ ਨਾਲ ਸਬੰਧਿਤ ਮੁਸ਼ਕਿਲ ਹੋ ਜਾਂਦੀ ਹੈ। 6 ਘੰਟੇ ਦੀ ਸਰਜਰੀ 'ਚ ਅਸੀਂ ਇਸ ਕੰਮ ਨੂੰ ਕੀਤਾ। ਬੱਚੀ ਦਾ ਵਿਜ਼ਨ (ਦੇਖਣ ਦੀ ਸਮਰੱਥਾ) ਵਾਪਸ ਆ ਗਿਆ ਹੈ। ਸੀ. ਟੀ. ਸਕੈਨ 'ਚ ਅਸੀਂ ਦੇਖਿਆ ਹੈ ਕਿ ਟਿਊਮਰ ਬਿਲਕੁਲ ਹਟਾਇਆ ਜਾ ਚੁੱਕਿਆ ਹੈ। ਇਸ ਤਰ੍ਹਾਂ ਦੇ ਕੇਸ 'ਚ ਲਾਈਫ ਲਾਂਗ ਦਾ ਫਾਲੋਅਪ ਰਹਿੰਦਾ ਹੈ। ਇੰਨੀ ਘੱਟ ਉਮਰ 'ਚ ਜੇਕਰ ਟਿਊਮਰ ਹੋਇਆ ਹੈ ਤਾਂ ਅੱਗੇ ਜਾ ਕੇ ਦੁਬਾਰਾ ਹੋਣ ਦੇ ਆਸਾਰ ਵੀ ਰਹਿੰਦੇ ਹਨ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੂੰ ਫਿਰ ਜਾਨੋਂ ਮਾਰਨ ਦੀ ਧਮਕੀ
ਸੀ. ਟੀ. ਐਂਜੀਓਗ੍ਰਾਫ਼ੀ ਨੈਵੀਗੇਸ਼ਨ ਦੀ ਕੀਤੀ ਵਰਤੋਂ
ਸਰਜਰੀ 'ਚ ਸੀ. ਟੀ. ਐਂਜੀਓਗ੍ਰਾਫ਼ੀ ਨੈਵੀਗੇਸ਼ਨ ਦੀ ਵਰਤੋਂ ਹੋਈ, ਜਿਸ ਤੋਂ ਬਾਅਦ ਸਰਜਰੀ ਪਲਾਨ ਕੀਤੀ ਗਈ। ਸ਼ੁਰੂਆਤ 'ਚ ਇਕ ਪਤਲੀ ਹਾਈਡੈਫੀਨੇਸ਼ਨ ਐਂਡੋਸਕੋਪ, ਮਾਈਕ੍ਰੋ-ਇੰਸਟਰੂਮੈਂਟਸ ਅਤੇ ਲੇਰਿੰਜੀਅਲ ਕੋਬਲੇਟਰ ਦਾ ਇਸਤੇਮਾਲ ਕੀਤਾ ਗਿਆ। ਹੱਡੀਆਂ ਅਤੇ ਸਾਈਨਸ ਦੇ ਐਮੇਚਿਓਰ ਹੋਣ ਕਾਰਨ ਟਿਊਮਰ ਤੱਕ ਪੁੱਜਣਾ ਮੁਸ਼ਕਿਲ ਸੀ। ਟਿਊਮਰ ਬੇਸ ਤੱਕ ਪੁੱਜਣ ਲਈ ਕੌਰੀਡੋਰ ਦੇਣ ਵਾਲਾ ਏਅਰ ਸਾਈਨਸ ਇਸ ਬੱਚੇ 'ਚ ਨਹੀਂ ਸੀ। ਟਿਊਮਰ ਰਿਮੂਵਲ ਕੌਰੀਡੋਰ ਬਣਾਉਣ ਲਈ ਕੰਪਿਊਟਰ ਨੈਵੀਗੇਸ਼ਨ ਦੀ ਵਰਤੋਂ ਕਰਦੇ ਹੋਏ ਇਕ ਡਾਈਮੰਡ ਡਰਿੱਲ ਦੇ ਨਾਲ ਐਮੇਚਿਓਰ ਬੋਨ ਦੀ ਡਰਿਲਿੰਗ ਕੀਤੀ ਗਈ। ਐਂਗਲਡ ਐਂਡੋਸਕੋਪ ਦੀ ਵਰਤੋਂ ਕਰਦਿਆਂ ਟਿਊਮਰ ਨੂੰ ਹਟਾਇਆ ਗਿਆ ਅਤੇ ਨੱਕ 'ਚੋਂ ਕੱਢ ਦਿੱਤਾ ਗਿਆ। ਪੀ. ਜੀ. ਆਈ., ਨਿਊਰੋ ਸਰਜਰੀ ਮਹਿਕਮੇ ਐਂਡੋਸਕੋਪ ਰਾਹੀਂ ਇਸ ਟਿਊਮਰ ਦਾ ਇਲਾਜ ਕਾਫ਼ੀ ਸਮੇਂ ਤੋਂ ਕਰ ਰਿਹਾ ਹੈ ਪਰ ਇੰਨੀ ਘੱਟ ਉਮਰ 'ਚ ਇਸ ਦਾ ਇਸਤੇਮਾਲ ਪਹਿਲੀ ਵਾਰ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita