ਵਿਸ਼ਵ ਕਬੱਡੀ ਕੱਪ 2019: ਭਾਰਤ ਨੇ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ

12/04/2019 2:30:39 PM

ਗੁਰੁਹਰਸਹਾਏ (ਵਿਪਨ ਅਨੇਜਾ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ 2019 ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਅੱਜ ਗੁਰੂਹਰਸਹਾਏ 'ਚ ਪਹਿਲਾ ਮੈਚ ਭਾਰਤ ਅਤੇ ਸ਼੍ਰੀਲੰਕਾਂ ਵਿਚਾਲੇ ਖੇਡਿਆ ਗਿਆ ਜਿਥੇ ਭਾਰਤ ਨੇ ਸ਼੍ਰੀਲੰਕਾ ਨੂੰ 41 ਅੰਕਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਮੈਚ ਦੌਰਾਨ ਭਾਰਤ ਦੀ ਟੀਮ ਨੇ 63 ਅੰਕ ਹਾਸਲ ਕਰ ਜਿੱਤ ਪ੍ਰਾਪਤ ਕੀਤੀ ਅਤੇ ਸ਼੍ਰੀਲੰਕਾ ਟੀਮ ਸਿਰਫ 22 ਅੰਕਾਂ ਤੇ ਹੀ ਸਿਮਟ ਗਈ।PunjabKesariਭਾਰਤ ਨੇ ਇਸ ਮੈਚ 'ਚ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ ਨਵੀਂ ਸ਼੍ਰੀਲੰਕਾਈ ਟੀਮ 'ਤੇ ਪੂਰਾ ਦਬਾਅ ਬਣਾ ਕੇ ਰੱਖਿਆ। ਭਾਰਤ ਦੀ ਟੀਮ ਨੇ ਪਹਿਲੇ ਹਾਫ ਤੋਂ ਪਹਿਲਾਂ ਵਾਟਰ ਬਰੇਕ ਤਕ 21ਅੰਕ ਹਾਸਲ ਅਤੇ ਸ਼੍ਰੀਲੰਕਾ ਟੀਮ ਨੇ ਸਿਰਫ 1 ਅੰਕ ਹੀ ਹਾਸਲ ਕਰ ਸਕਿਆ। ਵਾਟਰ ਬਰੇਕ ਤੋਂ ਬਾਅਦ ਭਾਰਤ ਨੇ ਆਪਣੇ ਅੰਕਾਂ 'ਚ ਵਾਧਾ ਕਰਨਾ ਕਰਨਾ ਜਾਰੀ ਰੱਖਿਆ ਅਤੇ ਹਾਫ ਟਾਈਮ ਤੱਕ ਭਾਰਤ ਨੇ 36 ਅਤੇ ਸ਼੍ਰੀਲੰਕਾਂ ਦੀ ਟੀਮ ਨੇ 5 ਅੰਕ ਹਾਸਲ ਕੀਤੇ ਹਨ। ਹਾਫ ਟਾਈਮ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਚੰਗੀ ਖੇਡ ਦੇਖਣ ਨੂੰ ਮਿਲੀ। ਸ਼੍ਰੀਲੰਕਾ ਨੇ ਆਪਣੀ ਖੇਡ 'ਚ ਥੋੜਾ ਜਿਹਾ ਸੁਧਾਰ ਕੀਤਾ ਅਤੇ ਕੁਝ ਹੋਰ ਅੰਕ ਆਪਣੇ ਖਾਤੇ 'ਚ ਜੋੜਨ 'ਚ ਸਫਲ ਰਿਹਾ। ਭਾਰਤ ਨੇ ਦੂਜੇ ਆਫ 'ਚ ਸ਼੍ਰੀਲੰਕਾ ਖਿਲਾਫ ਤੇਜ਼ੀ ਨਾਲ ਅੰਕ ਜੋੜੇ ਵੱਡੀ ਬੜ੍ਹਤ ਬਣਾ ਕੇ ਮੈਚ 'ਤੇ ਮਜ਼ਬੂਤ ਫੜ ਬਣਾ ਲਈ ਅਤੇ ਇਸ ਮੈਚ ਨੂੰ 63-22 ਨਾਲ ਆਪਣੇ ਨਾਂ ਕਰ ਲਿਆ।

PunjabKesariਵਿਸ਼ਵ ਕਬੱਡੀ ਕੱਪ 2019 ਦੇ ਅੱਜ ਚੌਥੇ ਦਿਨ ਦਾ ਦੂਜਾ ਮੈਚ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਮੈਚ ਹੋਵੇਗਾ ਅਤੇ ਦਿਨ ਦਾ ਤੀਜਾ ਅਤੇ ਆਖਰੀ ਮੁਕਾਬਲਾ ਕੈਨੇਡਾ ਅਤੇ ਨਿਊਜ਼ੀਲੈਂਡ ਦੋਵਾਂ ਟੀਮਾਂ ਵਿਚਾਲੇ ਹੋਵੇਗਾ। ਅੱਜ ਵਿਸ਼ਵ ਕਬੱਡੀ ਕੱਪ ਦਾ ਆਗਾਜ਼ ਬੜੀ ਹੀ ਧੂਮ ਧਾਮ ਨਾਲ ਗੁਰੂ ਰਾਮਦਾਸ ਸਟੇਡੀਅਮ ਗੁਰੁਹਰਸਹਾਏ ਵਿਖੇ ਹੋਇਆ। ਭਾਰਤ ਅਤੇ ਸ਼੍ਰੀਲੰਕਾ ਦੇ ਮੈਚ ਤੋਂ ਪਹਿਲਾ ਮਸ਼ਹੂਰ ਗਾਇਕ ਮਿਸ ਪੂਜਾ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬੈਂਡ ਵਾਜਿਆਂ ਨਾਲ ਦੌਵਾਂ ਟੀਮਾਂ ਦੇ ਖਿਡਾਰੀਆ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੱਬਡੀ ਫੈਂਦਰੇਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਡੀ ਸੀ ਚੰਦਰ ਗੇਂਦ, ਏ ਡੀ ਸੀ ਰਵਿੰਦਰ ਸਿੰਘ, ਪੁਲਸ ਕਪਤਾਨ ਵਿਵੇਕ ਸੋਨੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।PunjabKesariਇਸ ਤੋਂ ਪਹਿਲਾਂ ਬੀਤੇ ਦਿਨ ਮੰਗਲਵਾਰ ਨੂੰ ਵਿਸ਼ਵ ਕਬੱਡੀ ਕੱਪ ਦੇ 2 ਮੁਕਾਬਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ‘ਤੇ ਖੇਡੇ ਗਏ ਸਨ। ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ, ਜਿਸ ‘ਚ ਭਾਰਤ ਨੇ ਇੰਗਲੈਂਂਡ ਨੂੰ 54-36 ਅੰਕਾਂ ਨਾਲ ਮਾਤ ਦਿੱਤੀ। ਉਥੇ ਹੀ ਦੂਜਾ ਮੁਕਾਬਲਾ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜਿਸ ‘ਚ ਕੈਨੇਡਾ ਦੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਅਮਰੀਕਾ ਦੀ ਟੀਮ ਨੂੰ 53-26 ਨਾਲ ਹਰਾ ਕੇ ਉਸ ਦੇ ਹੱਥੋਂ ਜਿੱਤ ਖੋਅ ਲੈ ਗਈ।

ਪੰਜਾਬ ਸਰਕਾਰ ਵਲੋਂ ਪਵਿੱਤਰ ਨਗਰੀ ਸੁਲਤਾਨਪੁਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਵਰਲਡ ਕਬੱਡੀ ਕੱਪ ਦੀ ਸ਼ੁਰੂਆਤ ਪੂਰੀ ਸ਼ਾਨੋ ਸ਼ੋਕਤ ਨਾਲ ਕੀਤੀ ਗਈ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਦੇਸ਼ਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜਿਨਾਂ 'ਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ 'ਚ ਵੰਡਿਆ ਗਿਆ ਹੈ, ਪੂਲ 'ਏ' 'ਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਹਨ ਜਦਕਿ ਪੂਲ 'ਬੀ' 'ਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।


Related News