ਗੁਰੁਹਰਸਹਾਏ ਵਿਖੇ ਖੇਡੇ ਜਾਣਗੇ ਵਿਸ਼ਵ ਕੱਪ ਦੇ ਤਿੰਨ ਕੱਬਡੀ ਮੈਚ

12/02/2019 5:15:41 PM

ਗੁਰੁਹਰਸਹਾਏ (ਵਿਪਨ ਅਨੇਜਾ) : ਸਥਾਨਕ ਸ਼ਹਿਰ ਦੇ ਗੁਰੂ ਰਾਮਦਾਸ ਸਟੇਡੀਅਮ 'ਚ ਵਿਸ਼ਵ ਕਬੱਡੀ ਕੱਪ ਦੇ ਤਿੰਨ ਮੈਚ ਖੇਡੇ ਜਾਣਗੇ। ਇਹ ਮੈਚ ਭਾਰਤ ਬਨਾਮ ਸ਼੍ਰੀਲੰਕਾ, ਇੰਗਲੈਂਡ ਬਨਾਮ ਆਸਟ੍ਰੇਲੀਆ , ਕੈਨੇਡਾ ਬਨਾਮ ਨਿਊਜ਼ੀਲੈਂਡ ਹੋਣਗੇ। ਇਨ੍ਹਾਂ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਮੈਚਾਂ ਦੀ ਸ਼ੁਰੂਆਤ ਬੁੱਧਵਾਰ ਸਵੇਰੇ 11ਵਜੇ ਹੋਵੇਗੀ।

ਸਟੇਡੀਅਮ ਵਿਖੇ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਗੁਰੂਹਰਸਹਾਏ ਦੇ ਗੁਰੂ ਰਾਮਦਾਸ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖੇਡ ਮੰਤਰੀ ਪੰਜਾਬ ਦੇ ਸਪੁੱਤਰ ਅਨਮੀਤ ਸਿੰਘ ਹੀਰਾ ਸੋਢੀ ਅਤੇ ਏ. ਡੀ. ਸੀ. ਰਵਿੰਦਰ ਸਿੰਘ, ਐੱਸ. ਡੀ. ਐੱਮ. ਕੁਲਦੀਪ ਬਾਵਾ ਸਮੇਤ ਕਈ ਅਧਿਕਾਰੀਆਂ ਨੇ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹੀਰਾ ਸੋਢੀ ਨੇ ਕਿਹਾ ਕਿ ਇਸ ਵਿਸ਼ਵ ਕਬੱਡੀ ਕੱਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ, ਲੋਕਾਂ ਦੇ ਬੈਠਣ, ਖਾਣ-ਪੀਣ ਅਤੇ ਪਾਰਕਿੰਗ ਆਦਿ ਦੇ ਪ੍ਰਬੰਧ ਮੁਕੰਮਲ ਹਨ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਨਗਰੀ ਸੁਲਤਾਨਪੁਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਵਰਲਡ ਕਬੱਡੀ ਕੱਪ ਦੀ ਆਰੰਭਤਾ ਪੂਰੀ ਸ਼ਾਨੋ ਸ਼ੋਕਤ ਨਾਲ ਕੀਤੀ ਗਈ। ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਨੇ ਕਬੱਡੀ ਕੱਪ ਦਾ ਉਦਘਾਟਨ ਗੁਬਾਰੇ ਉਡਾ ਕੇ ਕੀਤਾ। ਪਹਿਲੇ ਦਿਨ ਟੂਰਨਾਮੈਂਟ 'ਚ 8 ਮੁਲਕਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਕਬੱਡੀ ਕੱਪ 'ਚ ਪਾਕਿਸਤਾਨੀ ਟੀਮ ਹਿੱਸਾ ਨਹੀਂ ਲਵੇਗੀ। ਦਰਅਸਲ, ਕਲੇਅਰੈਂਸ ਨਾ ਮਿਲਣ ਕਾਰਨ ਪਾਕਿ ਟੀਮ ਭਾਰਤ ਨਹੀਂ ਆ ਸਕੇਗੀ। ਇਹ ਜਾਣਕਾਰੀ ਕਬੱਡੀ ਟੀਮ ਦੇ ਸਿਲੈਕਟਰ ਅਤੇ ਪੁਰਾਣੇ ਖਿਡਾਰੇ ਤੇਜਿੰਦਰ ਸਿੰਘ ਮਿੱਡੂ ਖੇੜਾ ਨੇ ਦਿੱਤੀ ਹੈ।

ਵਿਸ਼ਵ ਕਬੱਡੀ ਕੱਪ ਦਾ ਸ਼ੈਡਿਊਲ ਜਾਰੀ, ਇਨਾਂ ਟੀਮਾਂ ਦੇ ਹੋਣਗੇ ਭੇੜ     

Anuradha

This news is Content Editor Anuradha