ਮਜ਼ਦੂਰਾਂ ਕੀਤਾ ਰੋਸ ਪ੍ਰਦਰਸ਼ਨ

08/19/2017 2:12:21 AM

ਤਲਵੰਡੀ ਭਾਈ, (ਗੁਲਾਟੀ)— ਨੋਟਬੰਦੀ ਤੋਂ ਬਾਅਦ ਜੀ. ਐੱਸ. ਟੀ. ਲਾਗੂ ਹੋਣ ਕਰਕੇ ਬਾਜ਼ਾਰ ਵਿਚ ਆਈ ਮੰਦੀ ਕਾਰਨ ਉਸਾਰੀ ਦੇ ਕੰਮ ਨਾਲ ਜੁੜੇ ਮਜ਼ਦੂਰ ਮੰਦਹਾਲੀ ਦਾ ਸ਼ਿਕਾਰ ਹੋਏ ਹਨ। ਮਜ਼ਦੂਰਾਂ ਨੂੰ ਪਿਛਲੇ 8 ਮਹੀਨਿਆਂ ਤੋਂ ਕੰਮਕਾਜ ਨਾ ਮਿਲਣ ਕਰਕੇ ਦੁੱਖੀ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਰੋਸ ਪ੍ਰਦਰਸ਼ਨ ਕਰਦੇ ਹੋਏ ਰੂਪ ਸਿੰਘ, ਗਗਨ ਸੁਲਹਾਣੀ, ਰਾਜੂ ਸਿੰਘ, ਗੁਰਪ੍ਰੀਤ ਸਿੰਘ, ਸੋਨੀ ਦਾਰਾਪੁਰ, ਬਿੱਟੂ, ਜਸਪਾਲ ਸਿੰਘ, ਰਿੰਕੂ ਤਲਵੰਡੀ, ਮਿਸਤਰੀ ਕੁਲਵਿੰਦਰ ਸਿੰਘ, ਬਿੱਕਰ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ ਮਿਸਤਰੀ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਨਰੇਸ਼ ਸ਼ਰਮਾ, ਰਣਜੀਤ ਚੋਟੀਆਂ, ਸਵਰਨਜੀਤ ਸਿੰਘ, ਜਗਰੂਪ ਸਿੰਘ, ਕਿੰਦਾਂ ਸਿੰਘ, ਨਿਰੰਜਨ ਸਿੰਘ, ਸਿਕੰਦਰ ਸਿੰਘ, ਸੁਖਦੇਵ ਸਿੰਘ ਮਿਸਤਰੀ, ਪ੍ਰਗਟ ਸਿੰਘ, ਮੱਖਣ ਸਿੰਘ, ਪ੍ਰੇਮ ਸਿੰਘ, ਕਾਲਾ ਸਿੰਘ, ਪਵਨ ਸਿੰਘ, ਪਰਮਜੀਤ ਸਿੰਘ, ਰਾਮ ਸਿੰਘ, ਭਜਨ ਸਿੰਘ, ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਉਸਾਰੀਆਂ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਸਨ, ਪਰ ਪਿਛਲੇ 8 ਮਹੀਨਿਆਂ ਦੌਰਾਨ ਪਹਿਲਾਂ ਹੋਈ ਨੋਟਬੰਦੀ ਅਤੇ ਹੁਣ ਜੀ. ਐੱਸ. ਟੀ. ਲਾਗੂ ਹੋਣ ਕਰਕੇ ਉਸਾਰੀ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਮਹੀਨੇ ਵਿਚ ਉਨ੍ਹਾਂ ਸਿਰਫ਼ ਦੋ-ਤਿੰਨ ਦਿਨ ਹੀ ਕੰਮ ਮਿਲਦਾ ਹੈ, ਜਿਸ ਕਰਕੇ ਉਨ੍ਹਾਂ ਦੇ ਘਰਾਂ ਦੇ ਖਰਚੇ ਵੀ ਨਹੀਂ ਚੱਲ ਰਹੇ। ਇਸ ਕਰਕੇ ਉਨ੍ਹਾਂ ਨੂੰ ਜਿਥੇ ਦੋ ਵਕਤ ਦੀ ਰੋਟੀ ਦੀ ਵੱਡੀ ਫਿਕਰ ਹੈ, ਉਥੇ ਉਨ੍ਹਾਂ ਦੇ ਸਕੂਲ ਅਤੇ ਹੋਰ ਥਾਵਾਂ 'ਤੇ ਪੜ੍ਹ ਰਹੇ ਬੱਚਿਆਂ ਦੀ ਫੀਸਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਮਜ਼ਦੂਰੀ ਨਾ ਮਿਲਣ ਕਰਕੇ ਉਨ੍ਹਾਂ ਦੀਆਂ ਜੇਬਾਂ ਖਾਲੀ ਹਨ ਤੇ ਜ਼ਿੰਦਗੀ 'ਚ ਪ੍ਰੇਸ਼ਾਨੀਆਂ ਦਿਨੋਂ-ਦਿਨ ਵੱਧਦੀ ਹੀ ਜਾ ਰਹੀਆਂ ਹਨ।
ਕੀ ਹੈ ਮੰਗ
ਉਨ੍ਹਾਂ ਜ਼ਿਲਾ ਪ੍ਰਸ਼ਾਸਨ ਫਿਰੋਜ਼ਪੁਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।