ਚੱਬੇਵਾਲ ਹਲਕੇ ਦੀਆਂ ਸਡ਼ਕਾਂ ਦੀ ਬਦਲੇਗੀ ਨੁਹਾਰ : ਡਾ. ਰਾਜ ਕੁਮਾਰ

07/30/2018 2:18:38 AM

ਹੁਸ਼ਿਆਰਪੁਰ,   (ਘੁੰਮਣ)-  ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਸਰਕਾਰੀ ਅਧਿਕਾਰੀਆਂ ਨਾਲ ਗੁਰਦੁਆਰਾ ਤਪੋਵਨ ਸਾਹਿਬ ਨੂੰ ਜਾਂਦੀ ਸਡ਼ਕ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਡ਼ਕ ਵਿਭਾਗ ਨੂੰ ਇਸ ਸਡ਼ਕ  ਅਤੇ ਬਾਕੀ ਸਡ਼ਕਾਂ ਦਾ ਕੰਮ ਵੀ ਜਲਦ ਨੇਪਰੇ ਚਾਡ਼੍ਹਨ ਦੀ ਹਦਾਇਤ ਦਿੱਤੀ। 
ਚੱਬੇਵਾਲ ਹਲਕੇ ਵਿਚ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸਡ਼ਕਾਂ ਦੀ ਉਸਾਰੀ/ਰਿਪੇਅਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਹਿਲੇ ਪਡ਼ਾਅ ’ਚ ਚੱਬੇਵਾਲ ਵਿਚ 250 ਕਿ. ਮੀ ਲਿੰਕ ਸਡ਼ਕਾਂ ਬਨਾਉਣ ਲਈ ਮਨਜ਼ਰੀ ਮਿਲੀ ਹੈ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਜੇਜੋਂ-ਮੈਲੀ ਰੋਡ ਵੀ ਚੌਡ਼ੀ ਕੀਤੀ ਜਾ ਰਹੀ ਹੈ। ਇਨ੍ਹਾਂ ਸਡ਼ਕਾਂ ਦੀ ਉਸਾਰੀ ਨਾਲ ਚੱਬੇਵਾਲ ਦੇ ਪਿੰਡਾਂ ਵਿਚ ਆਵਾਜਾਈ ਆਸਾਨ ਅਤੇ ਸੁਖਾਲੀ ਹੋ ਜਾਵੇਗੀ। 
ਡਾ. ਰਾਜ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਲੈ ਕੇ ਜਾਣ ਲਈ ਵਚਨਬੱਧ ਹੈ ਅਤੇ ਇਸ ਲਈ  ਤੁਰੰਤ ਫੈਸਲੇ ਲੈ ਰਹੀ ਹੈ। ਮੈਂ ਆਪਣੇ ਹਲਕੇ ਨੂੰ ਇਸ ਵਿਕਾਸ ਦੀ ਲਹਿਰ ਦਾ ਵੱਧ ਤੋਂ ਵੱਧ ਫਾਇਦਾ ਦਿਵਾਉਂਦੇ ਹੋਏ ਚੱਬੇਵਾਲ ਦੀ ਤਰੱਕੀ ਲਈ ਹਰ ਬਣਦਾ ਉਪਰਾਲਾ ਕਰਨ ਲਈ ਤਨਦੇਹੀ ਨਾਲ ਕੰਮ ਕਰਾਂਗਾ।