ਸ਼ਹਿਰ ''ਚ ਸ਼ੁਰੂ ਕੀਤਾ ਜਾ ਰਿਹੈ ਗਾਰਬੇਜ ਸੈਗ੍ਰੀਗੇਸ਼ਨ ਦਾ ਕੰਮ

02/14/2018 5:46:02 AM

ਕਪੂਰਥਲਾ, (ਸੇਖੜੀ)- ਨਗਰ ਕੌਂਸਲ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਅਤੇ ਕਾਰਜ-ਸਾਧਕ ਅਫਸਰ ਕੁਲਭੂਸ਼ਨ ਗੋਇਲ ਨੇ ਦੱਸਿਆ ਕਿ ਸ਼ਹਿਰ ਵਿਚ ਕੂੜੇ ਤੋਂ ਨਿਜਾਤ ਪਾਉਣ ਲਈ ਗਾਰਬੇਜ ਸੈਗ੍ਰੀਗੇਸ਼ਨ ਪਲਾਂਟ ਲਾਇਆ ਜਾਵੇਗਾ। 
ਈ. ਓ. ਗੋਇਲ ਨੇ ਦੱਸਿਆ ਕਿ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਵਾਉਣ ਲਈ ਗਾਰਬੇਜ ਸੈਗ੍ਰੀਗੇਸ਼ਨ ਪਲਾਂਟ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰ ਘਰ ਵਿਚ ਇਕ-ਇਕ ਡਸਟਬਿਨ ਦਿੱਤਾ ਜਾਵੇਗਾ, ਜਿਸ ਵਿਚ ਗਿੱਲਾ ਕੂੜਾ ਪਾਇਆ ਜਾਵੇਗਾ। ਕੂੜਾ ਨਗਰ ਕੌਂਸਲ ਵੱਲੋਂ ਚੁੱਕਿਆ ਜਾਵੇਗਾ। ਗਿੱਲੇ ਕੂੜੇ ਦੀ ਖਾਦ ਬਣਾਈ ਜਾਵੇਗੀ। ਸੁੱਕਾ ਕੂੜਾ (ਪਲਾਸਟਿਕ) ਟਰੀਟਮੈਂਟ ਲਈ ਭੇਜਿਆ ਜਾਵੇਗਾ। ਖਾਦ ਬਣਾਉਣ ਦਾ ਕੰਮ ਵੀ ਸੀਵਰੇਜ ਟਰੀਟਮੈਂਟ ਪਲਾਂਟ 'ਤੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਾਲੀਮਾਰ ਬਾਗ ਵਿਚ ਵੀ ਦਰੱਖਤਾਂ ਦੇ ਪੱਤਿਆਂ ਤੋਂ ਗੋਬਰ ਦੇ ਸਹਿਯੋਗ ਨਾਲ ਖਾਦ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।