ਜਬਰ-ਜ਼ਨਾਹ ਦੇ ਦੋਸ਼ੀ ਹਲਕਾ ਵਿਧਾਇਕ ਨਾਲ ਘਿਓ-ਖਿੱਚੜੀ (ਵੀਡੀਓ)

05/28/2019 5:37:55 PM

ਜਲੰਧਰ (ਸੋਨੂੰ)—ਸੂਬੇ 'ਚ ਬੱਚੀਆਂ ਤੇ ਔਰਤਾਂ ਨਾਲ ਵਧ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਲਈ ਸਿਆਸਤ 'ਚ ਵਧ ਰਹੇ ਬਹੁਬਲ ਅਤੇ ਸਰਮਾਏ ਦੇ ਸਿਰ ਤੋਂ ਪਹੁੰਚਣ ਵਾਲੇ ਗੈਰ-ਸਮਾਜਿਕ ਅਨਸਰ ਜ਼ਿੰਮੇਵਾਰ ਹਨ। ਮੌਜੂਦਾ ਪੁਲਸ ਪ੍ਰਬੰਧ ਵੀ ਇਨ੍ਹਾਂ ਸਿਆਸਤਦਾਨਾਂ ਦੇ ਦਬਾਅ ਹੇਠ ਬਲਾਤਕਾਰੀਆਂ, ਔਰਤ ਵਿਰੋਧੀ ਅਨਸਰਾਂ ਨੂੰ ਹੱਥ ਪਾਉਣ ਤੋਂ ਕਤਰਾਉਂਦਾ ਹੈ।
ਇਸੇ ਵਰਤਾਰੇ ਦੇ ਵਿਰੁੱਧ ਅੱਜ ਇਸਤਰੀ ਜਾਗਰਿਤੀ ਮੰਚ ਨੇ ਸ਼ਹਿਰ 'ਚ ਮੁਜ਼ਾਹਰਾ ਕਰਕੇ ਐੱਸ. ਐੱਸ. ਪੀ. ਦਿਹਾਤੀ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਔਰਤ ਕਾਰਕੁੰਨਾਂ ਨੇ ਹੱਥਾਂ 'ਚ, ਲੋਹੀਆਂ ਥਾਣੇ ਦੇ ਪਿੰਡ ਸਿੰਧੜਾਂ ਦੀ ਇਕ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਦੀਆਂ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਨਾਲ ਘਿਓ-ਖਿੱਚੜੀ ਹੁੰਦੀਆਂ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ। ਜਿਸ ਤੋਂ ਲਿਖਿਆ ਹੋਇਆ ਸੀ ਕਿ ਐੱਮ. ਐੱਲ.ਏ , ਮੰਤਰੀਆਂ ਤੱਕ ਪਹੁੰਚ ਰੱਖਣ ਵਾਲਿਆਂ ਕੋਲ ਲਾਇਸੈਂਸ ਹੈ ਨਾਬਾਲਗ ਦੀ ਇੱਜਤ ਰੋਲਣ ਦਾ?


ਔਰਤ ਆਗੂਆਂ ਨੇ ਦੋਸ਼ ਲਾਇਆ ਕਿ ਲੋਹੀਆਂ ਥਾਣੇ ਦੇ ਪੁਲਸ ਅਧਿਕਾਰੀ ਇਸੇ ਲਈ ਇੰਨੇ ਦਿਨਾਂ ਤੱਕ ਦੋਸ਼ੀਆਂ ਨੂੰ ਫੜਨ 'ਚ ਢਿੱਲ-ਮੱਠ ਵਰਤਦੇ ਰਹੇ ਕਿਉਂਕਿ ਦੋਸ਼ੀ ਦੇ ਸਬੰਧ ਕਾਂਗਰਸੀ ਆਗੂਆਂ ਨਾਲ ਹਨ। ਇਸੇ ਕਰਕੇ ਬਾਣੇ ਦੀ ਇਕ ਮਹਿਲਾ ਪੁਲਸ ਅਫਸਰ ਬਲਾਤਕਾਰ ਦਾ ਸ਼ਿਕਾਰ ਬੱਚੀ ਦਾ ਦਲਿਤ ਸਰਟੀਫਿਕੇਟ (ਐੱਸ. ਸੀ , ਐੱਸ.ਟੀ.) ਤਾਂ ਲੈ ਗਈ ਪਰ ਦਰਜ ਪਰਚੇ 'ਚ ਦੋਸ਼ੀਆਂ ਵਿਰੁੱਧ ਦਲਿਤ ਅੱਤਿਆਚਾਰ ਵਿਰੋਧੀ ਕਾਨੂੰਨ ਦੀ ਧਾਰਾ ਸ਼ਾਮਲ ਕਰਨ ਦੀ ਹਿੰਮਤ ਨਹੀਂ ਜੁਟਾ ਸਕੀ।


ਉਨ੍ਹਾਂ ਕਿਹਾ ਕਿ ਪੁਲਸ ਦੇ ਅਧਿਕਾਰੀ ਪੀੜਤ ਲੜਕੀ ਲਈ ਲੋੜੀਂਦੀ ਕੌਂਸਲਿੰਗ ਦਾ ਪ੍ਰਬੰਧ ਤਾਂ ਨਹੀਂ ਕਰਵਾ ਸਕੇ ਉਲਟਾ ਹਮਦਰਦੀ ਦਾ ਪਾਖੰਡ ਕਰਦੇ ਹੋਏ ਅਦਾਲਤੀ ਹੁਕਮ ਲੈ ਕੇ ਬੱਚੀ ਦਾ ਗਰਭਪਾਤ ਕਰਵਾਉਣ ਲਈ ਪਿੰਡ ਪਹੁੰਚ ਗਈ। ਜਿਸ ਤੋਂ ਸਪੱਸ਼ਟ ਹੈ ਕਿ ਪੁਲਸ ਕਿਸ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਸ ਥਾਣਿਆਂ ਦੇ ਅਧਿਕਾਰੀ ਆਪਣੇ ਆਹਲਾ ਅਫਸਰਾਂ ਦੇ ਹੁਕਮ ਮੰਨਣ ਦੀ ਥਾਂ ਆਮ ਤੌਰ 'ਤੋਂ ਸੱਤਾਧਾਰੀ ਆਗੂਆਂ ਦੇ ਹੁਕਮਾਂ ਨੂੰ ਤਰਜੀਹ ਦੇਣ ਕਾਰਨ ਔਰਤਾਂ ਨਾਲ ਸਬੰਧਤ ਮਸਲੇ ਮਹੀਨਿਆਂ ਬੱਧੀ ਖਾਣਿਆਂ 'ਚ ਲਟਕਦੇ ਰਹਿੰਦੇ ਹਨ। ਜਿਸ ਕਾਰਨ ਔਰਤ ਵਿਰੋਧੀ ਤੱਤਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਕਦੀ ਸਿੰਧੜਾਂ, ਸਰਹਾਲੀ (ਜਲੰਧਰ), ਬੰਬੇਲੀ (ਫਗਵਾੜਾ), ਪੁਰੀ, ਰੋਪੜ, ਸਰਾਏਨਾਗਾ (ਮੁਕਤਸਰ) ਵਰਗੀਆਂ ਦਰਦਨਾਕ ਘਟਨਾਵਾਂ ਵਾਪਰ ਰਹੀਆਂ ਹਨ।


ਇਸਤਰੀ ਜਾਗਰਿਤੀ ਮੰਚ ਨੇ ਮੰਗ ਕੀਤੀ ਕਿ ਸਾਰੇ ਪੰਜਾਬ 'ਚ ਔਰਤਾਂ ਨਾਲ ਹੋਣ ਵਾਲੇ ਜੁਰਮ ਲਈ ਵਿਸ਼ੇਸ਼ ਅਦਾਲਤਾਂ ਕਾਇਮ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਲੋਹੀਆਂ ਖਾਣੇ 'ਚ ਦਰਜ ਪਰਚੇ 'ਚ ਐੱਸ. ਸੀ / ਐੱਸ. ਟੀ. ਐਕਟ ਦੀ ਧਾਰਾ ਸ਼ਾਮਲ ਕੀਤੀ ਜਾਵੇ, ਜਲੰਧਰ ਦਿਹਾਤੀ ਥਾਣਿਆਂ 'ਚ ਲਟਕ ਰਹੇ ਔਰਤਾਂ ਨਾਲ ਜਬਰ ਦੇ ਮਾਮਲੇ ਸਮਾਂਬੱਧ ਕਰਕੇ ਨਿਪਟਾਏ ਜਾਣ।

shivani attri

This news is Content Editor shivani attri