ਸਹੁਰੇ ਪਰਿਵਾਰ ਤੋਂ ਤੰਗ-ਪਰੇਸ਼ਾਨ ਨੂੰਹ ਨੇ ਕੀਤੀ ਖੁਦਕੁਸ਼ੀ

10/19/2019 6:39:26 PM

ਤਲਵੰਡੀ ਸਾਬੋ: ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ 'ਚ ਇਕ ਔਰਤ ਵਲੋਂ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਕਿਰਨਪ੍ਰੀਤ ਕੌਰ ਕਰੀਬ 26 ਸਾਲਾ ਦੀ ਸੀ ਤੇ ਬਠਿੰਡਾ ਦੀ ਰਹਿਣ ਵਾਲੀ ਸੀ, ਜਿਸ ਦਾ 3 ਸਾਲ ਪਹਿਲਾਂ ਪਿੰਡ ਲੇਲੇਵਾਲਾ 'ਚ ਵਿਆਹ ਹੋਇਆ ਸੀ ਤੇ ਇਕ ਬੇਟਾ ਹੈ। ਮ੍ਰਿਤਕਾ ਦੇ ਭਰਾ ਨੇ ਦੋਸ਼ ਲਾਇਆ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਵਾਲੇ ਦਾਜ ਦਹੇਜ ਦੀ ਮੰਗ ਕਰਦੇ ਸਨ, ਜਿਸ ਕਾਰਨ ਉਸ ਦੀ ਭੈਣ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਸ ਦੀ ਭੈਣ ਨੇ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖ ਦਿੱਤਾ ਗਿਆ ਹੈ ਜਦ ਕਿ ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।