ਰਾਮ ਰਹੀਮ ਦੇ ਖਿਲਾਫ ਖੁੱਲ ਕੇ ਸਾਹਮਣੇ ਆਈ ਮਹਿਲਾ ਡੇਰਾ ਸਮਰਥਕ

09/09/2017 4:31:55 PM

ਕੁਰੂਕਸ਼ੇਤਰ — ਡੇਰਾ ਸੱਚਾ ਸੌਦਾ ਨੂੰ ਲੈ ਕੇ ਹਰ ਰੋਜ਼ ਨਵੇਂ-ਨਵੇਂ ਰਾਜ਼ ਖੁੱਲ ਰਹੇ ਹਨ। ਹੁਣ ਇਕ ਦੂਸਰੇ ਨੂੰ ਦੇਖ ਕੇ ਕਈ ਲੋਕ ਹਿੰਮਤ ਕਰ ਰਹੇ ਹਨ ਰਾਮ ਰਹੀਮ ਦੀ ਸੱਚਾਈ ਜੱਗ ਜ਼ਾਹਰ ਕਰ ਰਹੇ ਹਨ। ਦਰਅਸਲ ਰਾਮ ਰਹੀਮ ਦੇ ਡੇਰੇ ਦੀ ਪੁਰਾਣੀ ਮਹਿਲਾ, ਮਹਿਲਾ ਸਮਰਥਕ ਸਾਹਮਣੇ ਆਈ ਹੈ। ਉਸ ਦਾ ਕਹਿਣਾ ਹੈ ਕਿ ਡੇਰਾ ਪ੍ਰਮੁੱਖ ਨੇ ਹਜ਼ਾਰਾਂ ਕਰੋੜਾਂ ਲੋਕਾਂ ਦੀ ਆਸਥਾ ਦੇ ਨਾਲ ਧੋਖਾ ਕੀਤਾ ਹੈ। ਉਹ ਪਿੱਛਲੇ ਕਈ ਸਾਲਾਂ ਤੋਂ ਡੇਰੇ ਨਾਲ ਜੁੜੀ ਹੋਈ ਹੈ ਅਤੇ ਇਸ ਦੌਰਾਨ 100 ਤੋਂ ਵੀ ਜ਼ਿਆਦਾ ਵਾਰ ਡੇਰੇ 'ਚ ਆ ਚੁੱਕੀ ਹੈ। ਇਸ ਦੌਰਾਨ ਉਸਨੇ ਕਈ ਵਾਰ ਡੇਰੇ 'ਚ ਗਲਤ ਕੰਮ ਹੁੰਦੇ ਦੇਖੇ। ਇਥੋਂ ਤੱਕ ਕਿ ਸ਼ਰਧਾਲੂਆਂ ਤੋਂ ਬਹਾਨੇ ਨਾਲ ਬਹੁਤ ਸਾਰੇ ਪੈਸੇ ਕਢਵਾਏ ਜਾਂਦੇ ਸਨ।
ਉਨ੍ਹਾਂ ਨੇ ਸਵਾਲ ਖੜ੍ਹਾ ਕੀਤਾ ਕਿ ਭਗਵਾਨ ਕਦੇ ਵੀ ਪੈਸਿਆਂ 'ਚ ਨਹੀਂ ਮਿਲਦੇ ਅਤੇ ਸਾਧੂ ਸੰਤਾਂ ਨੂੰ ਫਿਲਮਾਂ 'ਚ ਨਹੀਂ ਆਉਣਾ ਚਾਹੀਦਾ। ਪਰ ਜਿਸ ਤਰ੍ਹਾਂ ਰਾਮ ਰਹੀਮ ਫਿਲਮਾਂ 'ਚ ਆਏ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਸੁਣਾਈ ਹੈ। ਇਸ ਕਾਰਨ ਦਿਲ ਨੂੰ ਬਹੁਤ ਦੁੱਖ ਹੋਇਆ ਹੈ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਕੋਈ ਸੰਤ ਵੀ ਗਲਤ ਕੰਮ ਕਰ ਸਕਦਾ ਹੈ। ਮਹਿਲਾ ਦੇ ਅਨੁਸਾਰ ਉਹ ਕਈ ਵਾਰ ਡੇਰੇ 'ਚ ਬਣੀ ਗੁਫਾ ਅੰਦਰ ਗਈ, ਪਰ ਉਸ ਨੂੰ ਬਾਹਰ ਪਾਰਕ 'ਚ ਬਿਠਾ ਦਿੱਤਾ ਜਾਂਦਾ ਸੀ ਅਤੇ ਸੀਡੀ ਦੁਆਰਾ ਹੀ ਅੰਦਰ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਜਾਂਚ ਸਾਹਮਣੇ ਆ ਰਹੀ ਹੈ ਕਿ ਔਰਤਾਂ ਦੀਆਂ ਅਲਮਾਰੀਆਂ ਦੇ ਅੰਦਰ ਗੇਟ ਬਣੇ ਹੋਏ ਹਨ। ਇਹ ਸਭ ਸੁਣ ਕੇ ਬਹੁਤ ਦੁੱਖ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਨੇ ਜਿਹੜਾ ਵੀ ਫੈਸਲਾ ਕੀਤਾ ਹੈ ਉਹ ਠੀਕ ਹੈ। ਕੋਰਟ ਦੇ ਫੈਸਲੇ ਦਾ ਉਹ ਸਵਾਗਤ ਕਰਦੀ ਹੈ।