ਕੁਝ ਦਿਨ ਬਾਅਦ ਵਿਆਹ ਦੇ ਰਿਸ਼ਤੇ ''ਚ ਬੱਝਣ ਜਾ ਰਹੀ ਸੀ ਇਹ ਕਾਂਸਟੇਬਲ, ਵਾਪਰੀ ਅਣਹੋਣੀ ਨੇ ਮਾਤਮ ''ਚ ਬਦਲੀਆਂ ਖੁਸ਼ੀਆਂ

03/10/2017 7:30:14 PM

ਨਾਭਾ (ਜੈਨ) : ਕੁਝ ਦਿਨ ਬਾਅਦ ਵਿਆਹ ਦੇ ਰਿਸ਼ਤੇ ''ਚ ਬੱਝਣ ਵਾਲੀ ਮਹਿਲਾ ਕਾਂਸਟੇਬਲ ਰਾਜਵੀਰ ਕੌਰ ਦੀ ਇਕ ਭਿਆਨਕ ਹਾਦਸੇ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਤੋਂ ਚੋਣ ਡਿਊਟੀ ਖਤਮ ਕਰਕੇ ਰਾਜਵੀਰ ਕੌਰ ਐਕਟਿਵਾ ''ਤੇ ਸਵਾਰ ਹੋ ਕੇ ਪਿੰਡ ਟੋਡਰਵਾਲ ਸਥਿਤ ਆਪਣੇ ਘਰ ਵਾਪਸ ਪਰਤ ਰਹੀ ਸੀ ਕਿ ਪਿੰਡ ਭੋਜੋਮਾਜਰੀ ਨੇੜੇ ਰਾਜਵੀਰ ਦੀ ਇਕ ਕਾਰ ਨਾਲ ਟੱਕਰ ਹੋ ਗਈ। ਹਾਦਸੇ ''ਚ ਗੰਭੀਰ ਜ਼ਖਮੀ ਹੋਈ ਰਾਜਵੀਰ ਕੌਰ ਨੂੰ ਪਟਿਆਲਾ ਲਿਜਾਇਆ ਗਿਆ ਪਰ ਉਸ ਨੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਸਿਵਲ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਇਹ ਕਾਂਸਟੇਬਲ ਥਾਣਾ ਸਦਰ ਵਿਚ ਤਾਇਨਾਤ ਸੀ ਅਤੇ 26 ਮਾਰਚ ਨੂੰ ਰਾਜਵੀਰ ਦਾ ਵਿਆਹ ਹੋਣਾ ਸੀ ਪਰ ਖੁਸ਼ੀਆਂ ਗਮ ਵਿਚ ਤਬਦੀਲ ਹੋ ਗਈਆਂ। ਰਾਜਵੀਰ ਕੌਰ ਨਿੱਘੇ ਸੁਭਾਅ ਦੀ ਮਾਲਕ ਅਤੇ ਆਪਣੀ ਡਿਊਟੀ ਪ੍ਰਤੀ ਹਮੇਸ਼ਾ ਸਮਰਪਿਤ ਰਹਿੰਦੀ ਸੀ।

Gurminder Singh

This news is Content Editor Gurminder Singh