ਬੇਹੱਦ ਸ਼ਰਮਨਾਕ : ਕੁੱਟ-ਕੁੱਟ ਕੇ ਮਹਿਲਾ ਦਾ ਕੀਤਾ ਗਰਭਪਾਤ (ਵੀਡੀਓ)

10/22/2016 10:57:29 PM

ਫਿਰੋਜ਼ਪੁਰ— ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਹ ਘਟਨਾ ਬਸਤੀ ਭਾਟੀਆ ਵਾਲੀ ''ਚੋਂ ਸਾਹਮਣੇ ਆਈ ਹੈ, ਜਿਥੇ ਦੋ ਬੱਚਿਆਂ ਦਾ ਝਗੜਾ ਗਰਭਵਤੀ ਮਹਿਲਾ ਨੂੰ ਕਈ ਅਰਸਿਆਂ ਤੱਕ ਨਾ ਭੁੱਲਣ ਵਾਲਾ ਦਰਦ ਦੇ ਗਿਆ। ਦਰਅਸਲ ਦੋ ਛੋਟੇ ਬੱਚਿਆਂ ਦੇ ਝਗੜੇ ਤੋਂ ਬਾਅਦ ਇਕ ਬੱਚੇ ਦੇ ਪਰਿਵਾਰਕ ਮੈਂਬਰ ਕੁਝ ਗੁੰਡੇ ਅਨਸਰਾਂ ਨੂੰ ਆਪਣੇ ਨਾਲ ਲੈ ਕੇ ਦੂਸਰੇ ਬੱਚੇ ਦੇ ਘਰ ''ਚ ਜ਼ਬਰਦਸਤੀ ਦਾਖਲ ਹੋਏ।
ਮੌਕੇ ''ਤੇ ਤਿੰਨ ਮਹੀਨੇ ਦੀ ਗਰਭਵਤੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਤੋਂ ਬਾਅਦ ਮਹਿਲਾ ਦਾ ਗਰਭਪਾਤ ਹੋ ਗਿਆ। ਪੁਲਸ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਤਾਂ ਦਿੱਤਾ ਹੈ ਪਰ ਦੋਸ਼ੀ ਕਾਨੂੰਨ ਦੇ ਸ਼ਿਕੰਜੇ ''ਚ ਕਦੋਂ ਕੈਦ ਹੋਣਗੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।