ਜਿਸ ਥਾਂ ''ਤੇ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ, ਉਸੇ ਥਾਂ ''ਤੇ ਪਤਨੀ ਨੇ ਗਲ਼ ਲਾਈ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

04/17/2024 6:24:40 PM

ਨੰਗਲ (ਚੋਵੇਸ਼ ਲਟਾਵਾ)- ਨੰਗਲ ਵਿਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਆਹੁਤਾ ਨੇ ਜਿੱਥੇ ਉਸ ਦੇ ਪਹਿਲੇ ਪਤੀ ਨੇ ਛਾਲ ਮਾਰੀ ਸੀ, ਉਥੇ ਹੀ ਲਗਭਗ ਦੋ ਸਾਲ ਬਾਅਦ ਪਤਨੀ ਨੇ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਮਲਪ੍ਰੀਤ ਕੌਰ ਵਜੋਂ ਹੋਈ ਹੈ, ਜੋਕਿ ਲੁਧਿਆਣਾ ਦੀ ਰਹਿਣ ਵਾਲੀ ਸੀ। ਕਮਲਪ੍ਰੀਤ ਨੇ ਕਰੀਬ 6 ਮਹੀਨੇ ਪਹਿਲਾਂ ਹੀ ਦੂਜਾ ਵਿਆਹ ਕੀਤਾ ਸੀ।  

ਨੰਗਲ ਸ਼ਹਿਰ ਦੇ ਵਪਾਰੀ ਵੱਲੋਂ ਦੋ ਸਾਲ ਪਹਿਲਾਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਿਸ ਦੇ ਚਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਕਿਉਂਕਿ ਤਜਿੰਦਰ ਸਿੰਘ ਕੋਹਲੀ ਉਰਫ਼ ਸ਼ੇਰੂ ਲੋਕਾਂ ਵਿੱਚ ਆਪਣੇ ਹਸਮੁਖ ਸੁਭਾਅ ਨੂੰ ਲੈ ਕੇ ਕਾਫ਼ੀ ਮਿਲਣ ਸਾਰ ਸਨ। ਵਿਆਹੁਤਾ ਦੀ ਮਾਤਾ ਦੀ ਮੰਨੀਏ ਤਾਂ ਉਨ੍ਹਾਂ ਕਿਹਾ ਕਿ ਲਗਭਗ ਚਾਰ ਮਹੀਨੇ ਪਹਿਲਾਂ ਪਰਿਵਾਰ ਵੱਲੋਂ ਗੋਬਿੰਦਗੜ੍ਹ ਵਿਖੇ ਇਸ ਦਾ ਵਿਆਹ ਕਰ ਦਿੱਤਾ ਗਿਆ ਸੀ। ਤਾਂਕਿ ਉਹ ਆਪਣਾ ਅਗਲਾ ਜੀਵਨ ਖ਼ੁਸ਼ੀ ਨਾਲ ਕੱਟ ਸਕੇ ਪਰ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਕੁਝ ਦਿਨਾਂ ਤੋਂ ਸਹੁਰਾ ਪਰਿਵਾਰ ਇਸ ਨੂੰ ਪੇਤੇ ਘਰ ਛੱਡ ਗਿਆ ਸੀ। 

ਇਹ ਵੀ ਪੜ੍ਹੋ- ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਪਾਠ ਦੇ ਪਾਏ ਗਏ ਭੋਗ, ਭਗਤਾਂ 'ਚ ਭਾਰੀ ਉਤਸ਼ਾਹ

ਉਕਤ ਵਿਆਹੁਤਾ ਇਸੇ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਰਹਿੰਦੀ ਸੀ। ਬੀਤੇ ਦਿਨ ਘਰੋਂ ਦਵਾਈ ਦਾ ਬਹਾਨਾ ਲਗਾ ਕੇ ਵਿਆਹੁਤਾ ਨੇ ਨੰਗਲ ਆ ਕੇ ਨਹਿਰ ਦੇ ਉਸੇ ਅਸਥਾਨ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਜਗ੍ਹਾ 'ਤੇ ਪਹਿਲੇ ਪਤੀ ਨੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਸੀ। ਉਕਤ ਕੁੜੀ ਦੀ ਮੌਤ ਮਗਰੋਂ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਪਰਿਵਾਰ ਵੱਲੋਂ ਸਹੁਰੇ ਪਰਿਵਾਰ ਖ਼ਿਲਾਫ਼ ਪੁਲਸ ਵਿੱਚ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪੁਲਸ ਜਾਂਚ ਵਿੱਚ ਲੁੱਟ ਗਈ ਹੈ। 
 

ਇਹ ਵੀ ਪੜ੍ਹੋ-  ਦੇਰ ਰਾਤ ਤੱਕ ਕੀਤੀਆਂ ਕੁੜੀ ਨਾਲ ਫੋਨ 'ਤੇ ਗੱਲਾਂ, ਸਵੇਰੇ ਮਾਪਿਆਂ ਨੇ ਖੋਲ੍ਹਿਆ ਕਮਰੇ ਦਾ ਦਰਵਾਜ਼ਾ ਤਾਂ ਪੁੱਤ ਨੂੰ ਵੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri