ਗੜ੍ਹਦੀਵਾਲਾ 'ਚ ਸਹੁਰਿਆਂ ਦੇ ਤਾਹਨੇ-ਮਿਹਣਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

12/04/2021 4:42:12 PM

ਗੜ੍ਹਦੀਵਾਲਾ (ਭੱਟੀ)- ਪਿੰਡ ਰਾਮਟੁਟਵਾਲੀ ਦੀ ਇਕ„ ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ਤੋਂ ਦੁਖ਼ੀ ਹੋ ਕੇ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਹਰਮੇਲ ਸਿੰਘ ਪੁੱਤਰ ਮੱਲ ਸਿੰਘ ਵਾਸੀ ਬੋੜਾਵਾਲ ਥਾਣਾ ਭੀਖੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਨੇ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰੀ ਛੋਟੀ ਕੁੜੀ ਸੁਮਨਦੀਪ ਕੌਰ (22) ਦਾ ਵਿਆਹ ਕਰੀਬ 2 ਸਾਲ ਪਹਿਲਾਂ ਸਰਬਜੀਤ ਸਿੰਘ ਪੁੱਤਰ ਅਸ਼ਵਨੀ ਕੁਮਾਰ ਵਾਸੀ ਰਾਮਟੁਟਵਾਲੀ ਥਾਣਾ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਅਜੇ ਤੱਕ ਕੋਈ ਬੱਚਾ ਨਹੀਂ ਸੀ, ਜਿਸ ਕਰਕੇ ਸੁਮਨਦੀਪ ਕੌਰ ਦਾ ਪਤੀ ਸਰਬਜੀਤ ਸਿੰਘ, ਸੱਸ ਸਰਿਸ਼ਟਾ ਦੇਵੀ ਅਤੇ ਸਹੁਰਾ ਅਸ਼ਵਨੀ ਕੁਮਾਰ ਤਾਹਨੇ-ਮਿਹਣੇ ਮਾਰਦੇ ਅਤੇ ਕੁੱਟਮਾਰ ਕਰਦੇ ਸੀ।

ਇਹ ਵੀ ਪੜ੍ਹੋ: ਕਾਂਸਟੇਬਲ ਫਰਜ਼ੀਵਾੜਾ ਮਾਮਲਾ, ਜਲੰਧਰ ’ਚ ਪ੍ਰਦਰਸ਼ਨ ਕਰ ਰਹੇ ਮੁੰਡੇ-ਕੁੜੀਆਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ

ਇਸ ਸਬੰਧੀ ਮੇਰੀ ਕੁੜੀ ਨੇ ਕਈ ਵਾਰ ਮੈਨੂੰ ਆਪਣੇ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਸਬੰਧੀ ਦੱਸਿਆ ਗਿਆ ਕਿ ਮੈਂ ਬਹੁਤ ਤੰਗ ਪ੍ਰੇਸ਼ਾਨ ਹਾਂ, ਜਿਸ ਕਰਕੇ ਮੈਂ ਖ਼ੁਦ ਨੂੰ ਖ਼ਤਮ ਕਰ ਲੈਣਾ ਹੈ। ਮੈਂ ਆਪਣੀ ਕੁੜੀ ਨੂੰ ਬਹੁਤ ਸਮਝਾਇਆ ਪਰ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਵਾਰ-ਵਾਰ ਤਾਹਣੇ-ਮਿਹਣੇ ਮਾਰ ਕੇ ਬਹੁਤ ਬਹੁਤ ਜਲੀਲ ਕੀਤਾ ਜਾ ਰਿਹਾ ਸੀ, ਜਿਸ ਕਰਕੇ ਮੇਰੀ ਕੁੜੀ ਸੁਮਨਦੀਪ ਕੌਰ ਵੱਲੋਂ 1 ਦਸੰਬਰ ਨੂੰ ਖ਼ੁਦ ਨੂੰ ਅੱਗ ਲਾ ਲਈ ਗਈ, ਜਿਸ ਦੀ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਇਲਾਜ ਦੌਰਾਨ 2 ਦਸਬੰਰ ਨੂੰ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਵੱਲੋਂ ਮ੍ਰਿਤਕ ਕੁੜੀ ਸੁਮਨਦੀਪ ਕੌਰ ਦੇ ਪਿਤਾ ਦੇ ਬਿਆਨਾਂ ’ਤੇ ਉਸ ਦੇ ਪਤੀ ਸਰਬਜੀਤ ਸਿੰਘ, ਸੱਸ ਸਰਿਸ਼ਟਾ ਦੇਵੀ ਅਤੇ ਸਹੁਰੇ ਅਸ਼ਵਨੀ ਕੁਮਾਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

shivani attri

This news is Content Editor shivani attri