ਫਗਵਾੜਾ: ਕੋਰੋਨਾ ਦੇ ਡਰ ਕਰਕੇ ਔਰਤ ਨੇ ਕੀਤੀ ਖੁਦਕੁਸ਼ੀ

04/06/2020 6:21:38 PM

ਫਗਵਾੜਾ (ਹਰਜੋਤ)— ਪੰਜਾਬ 'ਚ ਲਗਾਤਾਰ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 76 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 7 ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਦਿਨੋਂ-ਦਿਨ ਕੋਰੋਨਾ ਦਾ ਡਰ ਲੋਕਾਂ 'ਚ ਵਧਦਾ ਜਾ ਰਿਹਾ ਹੈ। ਕੋਰੋਨਾ ਦਾ ਡਰ ਲੋਕਾਂ ਦੇ ਮਨਾਂ 'ਚ ਇਸ ਕਦਰ ਤੱਕ ਪੈਦਾ ਹੋ ਚੁੱਕਾ ਹੈ ਕਿ ਮਾਮੂਲੀ ਬੀਮਾਰ ਹੋਣ 'ਤੇ ਵੀ ਲੋਕ ਇਹ ਸਮਝਣ ਲੱਗ ਗਏ ਕਿ ਕਿਤੇ ਉਨ੍ਹਾਂ ਨੂੰ ਕੋਰੋਨਾ ਵਰਗੀ ਬੀਮਾਰੀ ਤਾਂ ਨਹੀਂ ਹੋ ਗਈ। ਅਜਿਹਾ ਹੀ ਇਕ ਮਾਮਲਾ ਫਗਵਾੜਾ 'ਚੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਦੇ ਡਰ ਇਕ ਮਹਿਲਾ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਖਤਮ ਕਰ ਲਈ।

ਇਹ ਵੀ ਪੜ੍ਹੋ: ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)
ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ

ਮਿਲੀ ਜਾਣਕਾਰੀ ਮੁਤਾਬਕ ਇਥੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਖੁਰਮਪੁਰ ਵਿਖੇ ਇਕ 65 ਸਾਲ ਦੇ ਕਰੀਬ ਔਰਤ ਨੇ ਕੋਰੋਨਾ ਦੇ ਡਰ ਕਰਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਔਰਤ ਦੀ ਪਛਾਣ ਸੰਤੋਖ ਕੌਰ (60) ਪਤਨੀ ਸਵ. ਸੁਰਿੰਦਰ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, ਫਲ ਤੇ ਸਬਜ਼ੀਆਂ ਖਰੀਦਣ ਲਈ ਡਾਊਨਲੋਡ ਕਰੋ ਇਹ ਐਪ
ਇਹ ਵੀ ਪੜ੍ਹੋ: ਸ਼ੱਕੀ ਹਾਲਾਤ ''ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ ''ਚ ਸਸਕਾਰ ਦਾ ਹੋਇਆ ਵਿਰੋਧ

ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਗਲਾ ਖਰਾਬ ਹੋਣ ਦੇ ਨਾਲ-ਨਾਲ ਉਸ ਨੂੰ ਖੰਘ ਦੀ ਵੀ ਸ਼ਿਕਾਇਤ ਸੀ ਅਤੇ ਸ਼ਨੀਵਾਰ ਉਹ ਹਸਪਤਾਲ ਤੋਂ ਦਵਾਈ ਲੈ ਕੇ ਆਈ ਸੀ। ਔਰਤ ਦੇ ਮਨ 'ਚ ਇਹ ਡਰ ਪੈਦਾ ਹੋ ਗਿਆ ਸੀ ਕਿ ਕਿਤੇ ਸ਼ਾਇਦ ਉਸ ਨੂੰ ਕੋਰੋਨਾ ਵਰਗੀ ਬੀਮਾਰੀ ਤਾਂ ਨਹੀਂ ਹੋ ਗਈ। ਇਸੇ ਕਰਕੇ ਉਸ ਨੇ ਖੌਫਨਾਕ ਕਦਮ ਚੁੱਕਦੇ ਹੋਏ ਕਣਕ ਵਾਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਐੱਸ. ਐੱਚ. ਓ. ਸਦਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਲਿਖਿਆ ਨੋਟ ਬਰਾਮਦ ਹੋਇਆ ਹੈ, ਜਿਸ 'ਚ ਕਿਹਾ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਇਹ ਕਣਕ ਵਾਲੀ ਦਵਾਈ ਖਾ ਰਹੀ ਹਾਂ ਇਸ 'ਚ ਕਿਸੇ ਦਾ ਕੋਈ ਦੋਸ਼ ਨਹੀਂ।
ਇਹ ਵੀ ਪੜ੍ਹੋ: ਬਰਨਾਲਾ ਦੀ ਕੋਰੋਨਾ ਪਾਜ਼ੀਟਿਵ ਮਹਿਲਾ ਪਟਿਆਲਾ ਵਿਖੇ ਰੈਫਰ

shivani attri

This news is Content Editor shivani attri