ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ

05/06/2021 7:21:40 PM

ਜਲੰਧਰ— ਥਾਣਾ ਨੰਬਰ 5 ਦੇ ਅਧੀਨ ਆਉਂਦੇ ਇਲਾਕੇ ਬਸਤੀ ਸ਼ੇਖ ’ਚੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਥੇ ਇਕ 80 ਸਾਲਾ ਸਹੁਰੇ ਨੇ ਆਪਣੀ ਹੀ  ਨੂੰਹ ਨਾਲ ਜਬਰਨ ਸਰੀਰਕ ਸੰਬੰਧ ਬਣਾਏ, ਜਿਸ ਦੀ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ।  ਪੀੜਤਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਕਰੀਬ 5 ਸਾਲ ਹੋ ਗਏ ਹਨ ਅਤੇ ਉਹ ਆਪਣੇ ’ਤੇ ਹੋ ਰਹੇ ਤਸ਼ੱਦਦ ਨੂੰ ਲੁਕਾਉਂਦੀ ਰਹੀ।

ਇਹ ਵੀ ਪੜ੍ਹੋ :  ਹਨੀ ਟਰੈਪ 'ਚ ਫਸਾ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਇੰਝ ਖੇਡਦੇ ਸਨ ਗੰਦੀ ਖੇਡ, ਹੋਇਆ ਪਰਦਾਫਾਸ਼

ਇੰਨਾ ਹੀ ਨਹੀਂ ਉਸ ਦੀ ਸੱਸ, ਨਨਾਣ, ਜੇਠਾਣੀ ਅਤੇ ਜੇਠ ਵੀ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ। ਕੁੜੀ ਆਪਣੇ ਪਰਿਵਾਰ ਨੂੰ ਵਾਰ-ਵਾਰ ਦੱਸਦੀ ਰਹੀ ਪਰ ਉਸ ਨੂੰ ਵੀ ਯਕੀਨ ਨਾ ਹੋਇਆ। ਹੱਦ ਤਾਂ ਉਸ ਸਮੇਂ ਪਾਰ ਹੋ ਗਈ ਜਦੋਂ ਸਹੁਰੇ ਨੇ ਆਪਣੀ ਨੂੰਹ ਨਾਲ ਜਬਰਨ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ। ਹਿੰਮਤ ਕਰਕੇ ਕੁੜੀ ਨੇ ਆਪਣੇ ਮੋਬਾਇਲ ’ਚ ਇਕ ਦਿਨ ਸਾਰੀ ਘਟਨਾ ਕੈਮਰੇ ’ਚ ਕੈਦ ਕਰ ਲਈ, ਜਿਸ ਨੂੰ ਵੇਖ ਕੇ ਪਤੀ ਵੀ ਹੈਰਾਨ ਰਹਿ ਗਿਆ। ਉਹ ਆਪਣੀ ਪਤਨੀ ਦਾ ਸਾਥ ਦੇਣ ਜਲੰਧ ਥਾਣਾ ਨੰਬਰ 5 ’ਚ ਸ਼ਿਕਾਇਤ ਦੇਣ ਪੁੱਜਾ ਪਰ ਉਥੇ ਵੀ ਪੁਲਸ ਵਾਲਿਆਂ ਨੇ ਇਨ੍ਹਾਂ ਨੂੰ 4 ਘੰਟੇ ਤੱਕ ਬਿਠਾਏ ਰੱਖਿਆ ਅਤੇ ਇਸ ਦੀ ਸੁਣਵਾਈ ਤੱਕ ਨਹੀਂ ਕੀਤੀ। 

ਇਹ ਵੀ ਪੜ੍ਹੋ : ਸਾਵਧਾਨ! ਤੁਹਾਨੂੰ ਵੀ ਆ ਸਕਦੀ ਹੈ ਨੌਕਰੀ ਦਿਵਾਉਣ ਦੀ ਅਜਿਹੀ ਫੋਨ ਕਾਲ, ਹੋ ਸਕਦੇ ਠੱਗੀ ਦਾ ਸ਼ਿਕਾਰ

ਇਸ ਮਾਮਲੇ ’ਚ ਜਦੋਂ ਥਾਣੇ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਵੀ ਇਹੀ ਕਹਿਣਾ ਸੀ ਕਿ ਉਨ੍ਹਾਂ ਨੇ ਕੋਈ ਮਾਮਲਾ ਨਹੀਂ ਲਿਖਿਆ ਹੈ ਜਦਕਿ ਵਾਰ-ਵਾਰ ਆਪਣੀ ਸ਼ਿਕਾਇਤ ਲਿਖਵਾਉਣ ਲਈ ਇਹ ਕੁੜੀ ਆਪਣੇ ਪਰਿਵਾਰ ਦੇ ਨਾਲ 4 ਘੰਟੇ ਥਾਣੇ ਦੇ ਬਾਹਰ ਖੜ੍ਹੀ ਰਹੀ। 

ਇਹ ਵੀ ਪੜ੍ਹੋ : NRI ਪਤੀ ਦੀ ਕਰਤੂਤ, ਮੂੰਹ ’ਚ ਕੱਪੜਾ ਪਾ ਕੇ ਝਾੜੂ ਤੇ ਜੁੱਤੀਆਂ ਨਾਲ ਪਤਨੀ ਦੀ ਕੀਤੀ ਕੁੱਟਮਾਰ, ਇੰਝ ਸੱਚ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri