ਪਟਿਆਲਾ ਤੋਂ ਵੱਡੀ ਖ਼ਬਰ : ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਫ਼ੌਜੀ ਦੀ ਪਤਨੀ ਦਾ ਕਤਲ

11/29/2020 3:14:12 PM

ਪਟਿਆਲਾ (ਬਲਜਿੰਦਰ) : ਇੱਥੇ ਚੌਂਕੀ ਮਾਡਲ ਟਾਊਨ ਦੇ ਅਧੀਨ ਪੈਂਦੇ ਪ੍ਰਤਾਪ ਨਗਰ ਇਲਾਕੇ 'ਚ ਤੇਜ਼ਧਾਰ ਹਥਿਆਰਾਂ ਨਾਲ ਫ਼ੌਜੀ ਦੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਵਾਰਾਦਾਤ ਐਤਵਾਰ ਦੁਪਿਹਰ 12 ਵਜੇ ਦੀ ਹੈ।

ਇਹ ਵੀ ਪੜ੍ਹੋ : ਬੀਮਾਰ ਸੱਸ 'ਤੇ ਨੂੰਹ ਦੇ ਤਸ਼ੱਦਦ ਦੀ ਇੰਤਹਾ, ਰੋਟੀ ਮੰਗਣ 'ਤੇ ਦੰਦੀਆਂ ਵੱਢ ਕੱਪੜੇ ਨਾਲ ਤੁੰਨ ਦਿੰਦੀ ਸੀ ਮੂੰਹ

ਪੁਰਾਣੀ ਰੰਜਿਸ਼ ਦੇ ਚੱਲਦਿਆਂ ਫ਼ੌਜੀ ਦੀ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ (42) ਦੇ ਤੌਰ 'ਤੇ ਕੀਤੀ ਗਈ ਹੈ। ਮ੍ਰਿਤਕਾ 'ਤੇ ਹਮਲੇ ਦੌਰਾਨ ਉਸ ਦਾ ਨਾਬਾਲਗ ਪੁੱਤਰ ਹਰਜੋਤ ਸਿੰਘ (13) ਵੀ ਜ਼ਖਮੀਂ ਹੋਇਆ ਹੈ, ਜਿਸ ਨੂੰ ਮਿਲਟਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪਤਨੀ ਦੀ ਗੈਰ ਮੌਜੂਦਗੀ 'ਚ ਹੌਲਦਾਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਖੇਡਦੀ ਬੱਚੀ ਨਾਲ ਕੀਤੀ ਦਰਿੰਦਗੀ

ਮ੍ਰਿਤਕਾ ਦਾ ਪਤਨੀ ਹਿਮਾਚਲ ਪ੍ਰਦੇਸ਼ 'ਚ ਤਾਇਨਾਤ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਡੀ. ਐਸ. ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਮ੍ਰਿਤਕਾ ਦੇ ਪਤੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਆਟੋ ਚਾਲਕ ਨੇ ਮੰਦਬੁੱਧੀ ਜਨਾਨੀ ਨਾਲ ਕੀਤੀ ਦਰਿੰਦਗੀ, ਹਵਸ ਮਿਟਾਉਣ ਮਗਰੋਂ ਸੜਕ 'ਤੇ ਛੱਡਿਆ

ਫਿਲਹਾਲ ਹਮਲੇ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।


 

Babita

This news is Content Editor Babita